23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਸੜਕ ਹਾਦਸੇ ਵਿਚ ਵਿਦਿਆਰਥੀ ਦੀ ਮੌਤ

ਸੰਗਰੂਰ,8 ਨਵੰਬਰ- ਪਿੰਡ ਚੰਨੋਂ ਵਿਖੇ ਇਕ ਪ੍ਰਾਈਵੇਟ ਸਕੂਲ ’ਚ ਪੜਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਦੇ ਮੋਟਰਸਾਈਕਲ ਨੂੰ ਅੱਜ ਛੁੱਟੀ ਉਪਰੰਤ ਘਰ ਪਰਤਦੇ ਸਮੇਂ ਰਸਤੇ ’ਚ ਕਿਸੇ ਅਣ-ਪਛਾਤੇ...

ਅਜੀਤ ਡੈਸਕ 08-11-2025

ਸੰਗਰੂਰ,8 ਨਵੰਬਰ- ਪਿੰਡ ਚੰਨੋਂ ਵਿਖੇ ਇਕ ਪ੍ਰਾਈਵੇਟ ਸਕੂਲ ’ਚ ਪੜਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਦੇ ਮੋਟਰਸਾਈਕਲ ਨੂੰ ਅੱਜ ਛੁੱਟੀ ਉਪਰੰਤ ਘਰ ਪਰਤਦੇ ਸਮੇਂ ਰਸਤੇ ’ਚ ਕਿਸੇ ਅਣ-ਪਛਾਤੇ ਵਾਹਨ ਵਲੋਂ ਪਿਛੋਂ ਫੇਟ ਮਾਰ ਦੇਣ ਕਾਰਨ ਹੋਏ ਦਰਦਨਾਕ ਹਾਦਸੇ ’ਚ ਵਿਦਿਆਰਥੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਜਾਣਕਾਰੀ ਅਨੁਸਾਰ ਸਕੂਲ ’ਚ ਛੂੱਟੀ ਹੋਣ ਉਪਰੰਤ ਜਦੋਂ ਉਹ ਆਪਣੇ ਮੋਟਰਸਾਈਕਲ ਰਾਹੀਂ ਆਪਣੇ ਘਰ ਵਾਪਸ ਜਾ ਰਿਹਾ ਸੀ ਤਾਂ ਪਿੰਡ ਚੰਨੋਂ ਤੋਂ ਪਿੰਡ ਲਲੋਛੀ ਨੂੰ ਜਾਂਦੀ ਸੜਕ ਉਪਰ ਪਿਛੋਂ ਆਏ ਕਿਸੇ ਤੇਜ਼ ਰਫ਼ਤਾਰ ਅਣ-ਪਛਾਤੇ ਵਾਹਨ ਨੇ ਇਸ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਫੇਟ ਮਾਰ ਦਿੱਤੀ ਅਤੇ ਵਾਹਨ ਚਾਲਕ ਮੌਕੇ ’ਤੋਂ ਫਰਾਰ ਹੋ ਗਿਆ।

ਜ਼ਖ਼ਮੀ ਵਿਦਿਆਰਥੀ ਨੂੰ ਇਲਾਜ਼ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਮ੍ਰਿਤਕ ਦੀ ਪਛਾਣ ਸਮਾਣਾ ’ਚ ਪੈਂਦੇ ਪਿੰਡ ਲਲੋਛੀ ਦੇ ਵਸਨੀਕ ਸਿਮਰਨ ਸਿੰਘ ਵਜੋਂ ਹੋਈ ਹੈ।

ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਥੋੜੀ ਦੇਰ ਤੱਕ ਕਰਨਗੇ ਨਵੇਂ ਤਹਿਸੀਲ ਕੰਪਲੈਕਸ ਬਟਾਲਾ ਦਾ ਉਦਘਾਟਨ ਅਗਲੀ ਖ਼ਬਰ ਫਿਰੋਜ਼ਪੁਰ-ਦਿੱਲੀ ਵੰਦੇ ਭਾਰਤ ਟਰੇਨ ਦਾ ਬਰਨਾਲਾ ਵਿਖੇ ਸਟਾਪੇਜ ਨਾ ਰੱਖਣ ਉੱਤੇ ਮੈਂਬਰ ਪਾਰਲੀਮੈਂਟ ਮੀਤ ਹੇਅਰ ਨੇ ਨਰਾਜ਼ਗ...