23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2025

ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਪਾਵਰਕਾਮ ਦੇ ਜੇ.ਈ. ਦੀ ਮੌਤ

ਕਾਹਨੂੰਵਾਨ (ਬਟਾਲਾ), 11 ਅਕਤੂਬਰ (ਜਸਪਾਲ ਸਿੰਘ ਸੰਧੂ) - ਸਥਾਨਕ ਕਸਬੇ ਦੇ ਪਾਵਰਕਾਮ ਦੇ ਸਬ ਸਟੇਸ਼ਨ ਵਿਚ ਕੰਮ ਕਰਦੇ ਜੇ.ਈ. ਅਵਤਾਰ ਸਿੰਘ ਦੀ ਕਰੰਟ ਲੱਗਣ ਕਾਰਨ ਮੌਤ...

ਅਜੀਤ ਡੈਸਕ 11-11-2025

ਕਾਹਨੂੰਵਾਨ (ਬਟਾਲਾ), 11 ਅਕਤੂਬਰ (ਜਸਪਾਲ ਸਿੰਘ ਸੰਧੂ) - ਸਥਾਨਕ ਕਸਬੇ ਦੇ ਪਾਵਰਕਾਮ ਦੇ ਸਬ ਸਟੇਸ਼ਨ ਵਿਚ ਕੰਮ ਕਰਦੇ ਜੇ.ਈ. ਅਵਤਾਰ ਸਿੰਘ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਛੋਟੇ ਭਰਾ ਸ਼ੀਤਲ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਅਵਤਾਰ ਸਿੰਘ ਪੁੱਤਰ ਅਜੀਤ ਸਿੰਘ ਕਵੀਸ਼ਰ ਪਿੰਡ ਰੂੜਾ ਬੁੱਟਰ ਦੀ ਅੱਜ ਡਿਊਟੀ ਦੌਰਾਨ ਕਾਹਨੂੰਵਾਨ ਦੇ ਪਾਵਰਕਾਮ ਸਬ ਸਟੇਸ਼ਨ ਵਿਚ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇਕ ਪੁੱਤਰ ਅਤੇ ਦੋ ਪੁੱਤਰੀਆਂ ਛੱਡ ਗਿਆ ਹੈ। ਅਵਤਾਰ ਸਿੰਘ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਇਲਾਕੇ ਭਰ ਵਿਚ ਸੋਗ ਦੀ ਲਹਿਰ ਫੈਲ ਗਈ।

ਪਿਛਲੀ ਖ਼ਬਰ ਸਾਹਨੇਵਾਲ ਦੇ ਦੁਕਾਨਦਾਰਾਂ ਨੇ ਧਰਮਿੰਦਰ ਦਿਉਲ ਦੀ ਲੰਬੀ ਉਮਰ ਲਈ ਕੀਤੀ ਅਰਦਾਸ ਅਗਲੀ ਖ਼ਬਰ ਹਾਈ ਕੋਰਟ ਵੱਲੋਂ ਅੱਜ ਇਕ ਵਾਰ ਫ਼ਿਰ ਕੱਲ੍ਹ ਤੱਕ ਲਈ ਮੁਲਤਵੀ ਕੀਤੀ ਗਈ ਮਜੀਠੀਆ ਦੀ ਅਰਜ਼ੀ 'ਤੇ ਸੁਣਵਾਈ