23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2025

ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੰਗੋਲਾ ਤੋਂ ਅਮਿਤ ਸ਼ਾਹ ਨਾਲ ਫ਼ੋਨ 'ਤੇ ਕੀਤੀ ਗੱਲ, ਦਿੱਲੀ ਬੰਬ ਧਮਾਕੇ ਬਾਰੇ ਲਈ ਜਾਣਕਾਰੀ

ਨਵੀਂ ਦਿੱਲੀ, 11 ਨਵੰਬਰ - ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੰਗੋਲਾ ਤੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਫ਼ੋਨ 'ਤੇ ਗੱਲ ਕੀਤੀ ਅਤੇ ਦਿੱਲੀ ਦੇ ਲਾਲ ਕਿਲ੍ਹੇ ਨੇੜੇ ਕੱਲ੍ਹ ਸ਼ਾਮ ਹੋਏ ਧਮਾਕੇ ਬਾਰੇ ਜਾਣਕਾਰੀ ਹਾਸਲ...

ਅਜੀਤ ਡੈਸਕ 11-11-2025

ਨਵੀਂ ਦਿੱਲੀ, 11 ਨਵੰਬਰ - ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੰਗੋਲਾ ਤੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਫ਼ੋਨ 'ਤੇ ਗੱਲ ਕੀਤੀ ਅਤੇ ਦਿੱਲੀ ਦੇ ਲਾਲ ਕਿਲ੍ਹੇ ਨੇੜੇ ਕੱਲ੍ਹ ਸ਼ਾਮ ਹੋਏ ਧਮਾਕੇ ਬਾਰੇ ਜਾਣਕਾਰੀ ਹਾਸਲ ਕੀਤੀ। ਦੱਸ ਦਈਏ ਕਿ ਸੋਮਵਾਰ ਸ਼ਾਮ ਨੂੰ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ ਇਕ ਟ੍ਰੈਫਿਕ ਸਿਗਨਲ 'ਤੇ ਇਕ ਹੌਲੀ ਚੱਲਦੀ ਕਾਰ 'ਚ ਇਕ ਉੱਚ-ਤੀਬਰਤਾ ਵਾਲਾ ਧਮਾਕਾ ਹੋਇਆ, ਜਿਸ 'ਚ ਘੱਟੋ-ਘੱਟ 9 ਲੋਕ ਮਾਰੇ ਗਏ ਤੇ 20 ਦੇ ਕਰੀਬ ਲੋਕ ਜ਼ਖ਼ਮੀ ਹੋਏ ਹਨ । ਧਮਾਕੇ 'ਚ ਕਈ ਵਾਹਨ ਸੜ ਗਏ । ਧਮਾਕੇ ਨੂੰ ਲੈ ਕੇ ਗ੍ਰਹਿ ਮੰਤਰਾਲੇ ਵਿਖੇ ਅੱਜ ਇਕ ਮੀਟਿੰਗ ਹੋਈ, ਜਿਸ ਵਿਚ ਦਿੱਲੀ ਕਾਰ ਧਮਾਕੇ ਦੇ ਮਾਮਲੇ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ ਨੂੰ ਸੌਂਪਣ ਦਾ ਫ਼ੈਸਲਾ ਕੀਤਾ ਗਿਆ। ਉਸ ਤੋਂ ਪਹਿਲਾਂ ਅਮਿਤ ਸ਼ਾਹ ਦੇ ਨਿਵਾਸ ਸਥਾਨ 'ਤੇ ਸਵੇਰੇ ਇਕ ਮੀਟਿੰਗ ਹੋਈ ਸੀ, ਜਿਸ ਵਿਚ ਆਈ.ਬੀ., ਐਨ.ਆਈ.ਏ. ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਡੀ.ਜੀ.ਪੀ. ਸ਼ਾਮਿਲ ਹੋਏ।

ਪਿਛਲੀ ਖ਼ਬਰ ਬਿਹਾਰ ਵਿਧਾਨ ਸਭਾ ਚੋਣਾਂ ਦੇ ਆਖਰੀ ਪੜਾਅ ਵਿਚ ਦੁਪਹਿਰ 3 ਵਜੇ ਤੱਕ 60.40% ਵੋਟਿੰਗ ਦਰਜ ਅਗਲੀ ਖ਼ਬਰ ਗ੍ਰਹਿ ਮੰਤਰਾਲੇ ਨੇ ਐਨਆਈਏ ਨੂੰ ਸੌਂਪੀ ਦਿੱਲੀ ਕਾਰ ਧਮਾਕੇ ਦੇ ਮਾਮਲੇ ਦੀ ਜਾਂਚ