07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2025

ਲਾਲ ਕਿਲ੍ਹਾ ਧਮਾਕਾ: ਜਾਂਚ ਏਜੰਸੀਆਂ ਲਾਲ ਫੋਰਡ ਕਾਰ ਦੀ ਕਰ ਰਹੀਆਂ ਭਾਲ

ਨਵੀਂ ਦਿੱਲੀ , 12 ਨਵੰਬਰ - ਰਾਜਧਾਨੀ ਦਿੱਲੀ ਦੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ ਸੋਮਵਾਰ ਸ਼ਾਮ ਨੂੰ ਹੋਏ ਕਾਰ ਧਮਾਕੇ ਦੀ ਜਾਂਚ ਤੇਜ਼ ਹੋ ਗਈ ਹੈ। ਪੁਲਿਸ ਹੁਣ ਲਾਲ ਫੋਰਡ ਕਾਰ ਦੀ ਭਾਲ ਕਰ ਰਹੀ ਹੈ। ਦਿੱਲੀ ਪੁਲਿਸ ...

ਅਜੀਤ ਡੈਸਕ 12-11-2025

 ਨਵੀਂ ਦਿੱਲੀ , 12 ਨਵੰਬਰ - ਰਾਜਧਾਨੀ ਦਿੱਲੀ ਦੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ ਸੋਮਵਾਰ ਸ਼ਾਮ ਨੂੰ ਹੋਏ ਕਾਰ ਧਮਾਕੇ ਦੀ ਜਾਂਚ ਤੇਜ਼ ਹੋ ਗਈ ਹੈ। ਪੁਲਿਸ ਹੁਣ ਲਾਲ ਫੋਰਡ ਕਾਰ ਦੀ ਭਾਲ ਕਰ ਰਹੀ ਹੈ। ਦਿੱਲੀ ਪੁਲਿਸ ਨੇ ਸਾਰੇ ਪੁਲਿਸ ਥਾਣਿਆਂ, ਚੌਕੀਆਂ ਅਤੇ ਸਰਹੱਦੀ ਚੌਕੀਆਂ ਦੇ ਨਾਲ-ਨਾਲ ਉੱਤਰ ਪ੍ਰਦੇਸ਼ ਅਤੇ ਹਰਿਆਣਾ ਪੁਲਿਸ ਨੂੰ ਲਾਲ ਕਾਰ ਦੀ ਭਾਲ ਲਈ ਅਲਰਟ ਭੇਜਿਆ ਹੈ। ਸੂਤਰਾਂ ਨੇ ਦੱਸਿਆ ਕਿ ਜਾਂਚ ਤੋਂ ਇਹ ਖ਼ੁਲਾਸਾ ਹੋਣ ਤੋਂ ਬਾਅਦ ਅਲਰਟ ਜਾਰੀ ਕੀਤਾ ਗਿਆ ਹੈ ਕਿ ਬੰਬ ਧਮਾਕੇ ਦੇ ਸ਼ੱਕੀਆਂ ਕੋਲ ਇਕ ਹੋਰ ਲਾਲ ਕਾਰ ਵੀ ਸੀ।

ਪੁਲਿਸ ਨੇ ਅਲਰਟ ਜਾਰੀ ਕੀਤਾ ਹੈ ਅਤੇ ਦਿੱਲੀ ਪੁਲਿਸ ਦੀਆਂ ਪੰਜ ਟੀਮਾਂ ਲਾਲ ਕਾਰ ਦੀ ਭਾਲ ਕਰ ਰਹੀਆਂ ਹਨ। ਇਸੇ ਤਰ੍ਹਾਂ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਪੁਲਿਸ ਨੂੰ ਵੀ ਲਾਲ ਕਾਰ ਬਾਰੇ ਅਲਰਟ ਕਰ ਦਿੱਤਾ ਗਿਆ ਹੈ।

ਪਿਛਲੀ ਖ਼ਬਰ ਬਿਕਰਮਜੀਤ ਸਿੰਘ ਕੋਟਲੀ ਨੇ ਨੈਸ਼ਨਲ ਬਾਕਸਿੰਗ ਪ੍ਰਤੀਯੋਗਤਾ ਵਿਚੋਂ ਗੋਲਡ ਮੈਡਲ ਜਿੱਤਿਆ ਅਗਲੀ ਖ਼ਬਰ ਦੁਬਈ ਤੋਂ ਖੰਨਾ ਦੇ ਅਸ਼ੋਕ ਕੁਮਾਰ ਦੀ ਮ੍ਰਿਤਕ ਦੇਹ ਅੰਮ੍ਰਿਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਪੁੱਜੀ