23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2025

ਦਿੱਲੀ ਧਮਾਕਿਆਂ ਦੇ ਮਾਮਲੇ ਵਿਚ ਸ਼ੱਕੀ ਈਕੋਸਪੋਰਟ ਕਾਰ ਫ਼ਰੀਦਾਬਾਦ ਵਿਚ ਖੜ੍ਹੀ ਮਿਲੀ

ਨਵੀਂ ਦਿੱਲੀ , 12 ਨਵੰਬਰ - ਫ਼ਰੀਦਾਬਾਦ ਪੁਲਿਸ ਨੇ ਇਕ ਲਾਲ ਰੰਗ ਦੀ ਈਕੋਸਪੋਰਟ ਡੀ.ਐਲ. 10 ਸੀ.ਕੇ. 0458 ਜ਼ਬਤ ਕੀਤੀ ਹੈ, ਜਿਸ ਬਾਰੇ ਸ਼ੱਕ ਹੈ ਕਿ ਇਹ ਦਿੱਲੀ ਧਮਾਕਿਆਂ ਦੇ ਮੁੱਖ ਸ਼ੱਕੀ ਡਾਕਟਰ ਉਮਰ ਉਨ ...

ਅਜੀਤ ਡੈਸਕ 12-11-2025

ਨਵੀਂ ਦਿੱਲੀ , 12 ਨਵੰਬਰ - ਫ਼ਰੀਦਾਬਾਦ ਪੁਲਿਸ ਨੇ ਇਕ ਲਾਲ ਰੰਗ ਦੀ ਈਕੋਸਪੋਰਟ ਡੀ.ਐਲ. 10 ਸੀ.ਕੇ. 0458 ਜ਼ਬਤ ਕੀਤੀ ਹੈ, ਜਿਸ ਬਾਰੇ ਸ਼ੱਕ ਹੈ ਕਿ ਇਹ ਦਿੱਲੀ ਧਮਾਕਿਆਂ ਦੇ ਮੁੱਖ ਸ਼ੱਕੀ ਡਾਕਟਰ ਉਮਰ ਉਨ ਨਬੀ ਨਾਲ ਜੁੜੀ ਹੋਈ ਹੈ। ਇਹ ਖੰਡਾਵਲੀ ਪਿੰਡ ਦੇ ਨੇੜੇ ਖੜ੍ਹੀ ਮਿਲੀ। ਇਹ ਸਾਹਮਣੇ ਆ ਰਿਹਾ ਹੈ ਕਿ ਧਮਾਕਿਆਂ ਵਿਚ ਇਕ ਨਹੀਂ ਬਲਕਿ 2 ਕਾਰਾਂ ਦੀ ਵਰਤੋਂ ਕੀਤੀ ਗਈ ਸੀ। ਇਕ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ ਕਾਰ ਦੀ ਮਾਲਕੀ ਦੀ ਜਾਣਕਾਰੀ ਅਤੇ ਦਸਤਾਵੇਜ਼ਾਂ ਦੀ ਪੁਸ਼ਟੀ ਕੀਤੀ ਹੈ ।

ਪਿਛਲੀ ਖ਼ਬਰ ਸਰਕਾਰ ਨੇ ਦਿੱਲੀ ਧਮਾਕੇ ਨੂੰ ਅੱਤਵਾਦੀ ਘਟਨਾ ਵਜੋਂ ਮੰਨਿਆ, ਪਾਕਿਸਤਾਨ ਸਰਹੱਦ ਅਲਰਟ 'ਤੇ ਅਗਲੀ ਖ਼ਬਰ 15 ਸਾਲਾ ਅਨਿਕਾ ਦੂਬੇ ਜੂਨੀਅਰ ਨੈਸ਼ਨਲ ਸਕੁਐਸ਼ ਚੈਂਪੀਅਨਸ਼ਿਪ ਅੰਡਰ-19 ਖ਼ਿਤਾਬ ਜਿੱਤਿਆ