23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2025

ਪੇਰੂ ਵਿਚ ਯਾਤਰੀ ਬੱਸ ਖੱਡ ਵਿਚ ਡਿਗੀ , 37 ਲੋਕਾਂ ਦੀ ਮੌਤ

ਲੀਮਾ,, 12 ਨਵੰਬਰ - ਦੱਖਣੀ ਪੇਰੂ ਵਿਚ ਇਕ ਯਾਤਰੀ ਬੱਸ ਦੂਜੇ ਵਾਹਨ ਨਾਲ ਟਕਰਾਉਣ ਤੋਂ ਬਾਅਦ ਇਕ ਡੂੰਘੀ ਖੱਡ ਵਿਚ ਜਾ ਡਿਗੀ, ਜਿਸ ਕਾਰਨ ਘੱਟੋ-ਘੱਟ 37 ਲੋਕਾਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖ਼ਮੀ ...

ਅਜੀਤ ਡੈਸਕ 12-11-2025

ਲੀਮਾ,, 12 ਨਵੰਬਰ - ਦੱਖਣੀ ਪੇਰੂ ਵਿਚ  ਇਕ ਯਾਤਰੀ ਬੱਸ ਦੂਜੇ ਵਾਹਨ ਨਾਲ ਟਕਰਾਉਣ ਤੋਂ ਬਾਅਦ ਇਕ ਡੂੰਘੀ ਖੱਡ ਵਿਚ ਜਾ ਡਿਗੀ, ਜਿਸ ਕਾਰਨ ਘੱਟੋ-ਘੱਟ 37 ਲੋਕਾਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖ਼ਮੀ ਹੋ ਗਏ। ਅਰੇਕਿਪਾ ਖੇਤਰ ਦੇ ਸਿਹਤ ਮੈਨੇਜਰ, ਵਾਲਥਰ ਓਪੋਰਟੋ ਨੇ ਦੱਸਿਆ ਕਿ ਬੱਸ ਇਕ ਪਿਕਅੱਪ ਟਰੱਕ ਨਾਲ ਟਕਰਾਈ ਅਤੇ ਇਕ ਮੋੜ ’ਤੇ ਸੜਕ ਤੋਂ ਹੇਠਾਂ ਉਤਰ ਗਈ, ਓਕੋਨਾ ਨਦੀ ਦੇ ਕੰਢੇ 200 ਮੀਟਰ ਹੇਠਾਂ ਜਾ ਡਿੱਗੀ।

ਦਸ ਦਈਏ ਕਿ ਅਗਸਤ ਵਿਚ, ਇਕ ਹਾਈਵੇਅ 'ਤੇ ਇਕ ਬੱਸ ਪਲਟ ਗਈ ਸੀ ਅਤੇ 10 ਲੋਕਾਂ ਦੀ ਮੌਤ ਹੋ ਗਈ ਸੀ। ਜੁਲਾਈ ਵਿਚ, ਲੀਮਾ ਤੋਂ ਪੇਰੂ ਦੇ ਐਮਾਜ਼ਾਨ ਖੇਤਰ ਤੱਕ ਸਫ਼ਰ ਕਰ ਰਹੀ ਇਕ ਹੋਰ ਬੱਸ ਵੀ ਪਲਟ ਗਈ ਸੀ, ਜਿਸ ਵਿਚ ਘੱਟੋ-ਘੱਟ 18 ਲੋਕ ਮਾਰੇ ਗਏ ਸਨ ਅਤੇ 48 ਜ਼ਖ਼ਮੀ ਹੋ ਗਏ ਸਨ। ਜਨਵਰੀ ਵਿਚ ਇਕ ਬੱਸ ਨਦੀ ਵਿਚ ਡਿਗਣ ਕਾਰਨ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ 32 ਜ਼ਖ਼ਮੀ ਹੋ ਗਏ। 'ਡੈਥ ਇਨਫਰਮੇਸ਼ਨ ਸਿਸਟਮ' ਦੇ ਅਧਿਕਾਰਤ ਅੰਕੜਿਆਂ ਅਨੁਸਾਰ, 2024 ਵਿਚ ਦੱਖਣੀ ਅਮਰੀਕੀ ਦੇਸ਼ ਵਿਚ ਟ੍ਰੈਫਿਕ ਹਾਦਸਿਆਂ ਦੇ ਨਤੀਜੇ ਵਜੋਂ ਲਗਭਗ 3,173 ਮੌਤਾਂ ਹੋਈਆਂ।

ਪਿਛਲੀ ਖ਼ਬਰ ਆਂਧਰਾ, ਟਿਲਮੈਨ ਗਲੋਬਲ ਨੇ 15,000 ਕਰੋੜ ਦੇ ਵਿਸ਼ਾਖਾਪਟਨਮ ਡਾਟਾ ਸੈਂਟਰ ਲਈ ਕੀਤਾ ਸਮਝੌਤਾ ਅਗਲੀ ਖ਼ਬਰ ਸਰਕਾਰ ਨੇ ਦਿੱਲੀ ਧਮਾਕੇ ਨੂੰ ਅੱਤਵਾਦੀ ਘਟਨਾ ਵਜੋਂ ਮੰਨਿਆ, ਪਾਕਿਸਤਾਨ ਸਰਹੱਦ ਅਲਰਟ 'ਤੇ