23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2025

ਨਿੱਜੀ ਸਕੂਲ ਦੀ ਬੱਸ ਨੇ ਮਹਿਲਾ ਨੂੰ ਮਾਰੀ ਟੱਕਰ, ਗੰਭੀਰ ਜ਼ਖ਼ਮੀ

ਜਗਰਾਉਂ, (ਲੁਧਿਆਣਾ) , 13 ਨਵੰਬਰ (ਕੁਲਦੀਪ ਸਿੰਘ ਲੋਹਟ)- ਅੱਜ ਤੜਕਸਾਰ ਜਗਰਾਉਂ ਦੇ ਰਾਣੀ ਝਾਂਸੀ ਚੌੰਕ 'ਚ ਇਕ ਨਿੱਜੀ ਸਕੂਲ ਦੀ ਬੱਸ ਨੇ ਇਕ ਔਰਤ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਤੇ...

ਅਜੀਤ ਡੈਸਕ 13-11-2025

ਜਗਰਾਉਂ, (ਲੁਧਿਆਣਾ) , 13 ਨਵੰਬਰ (ਕੁਲਦੀਪ ਸਿੰਘ ਲੋਹਟ)- ਅੱਜ ਤੜਕਸਾਰ ਜਗਰਾਉਂ ਦੇ ਰਾਣੀ ਝਾਂਸੀ ਚੌੰਕ 'ਚ ਇਕ ਨਿੱਜੀ ਸਕੂਲ ਦੀ ਬੱਸ ਨੇ ਇਕ ਔਰਤ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਤੇ ਗੰਭੀਰ ਰੂਪ 'ਚ ਜ਼ਖਮੀ ਔਰਤ ਕਾਫ਼ੀ ਸਮਾਂ ਸੜਕ 'ਤੇ ਬੈਠੀ ਰਹੀ। ਘਟਨਾ ਤੋਂ ਬਾਅਦ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਆਖਿਰ ਜ਼ਖਮੀ ਔਰਤ ਨੂੰ ਲੋਕਾਂ ਨੇ ਹਸਪਤਾਲ ਪਹੁੰਚਾਇਆ। ਇਸ ਦੌਰਾਨ ਬੱਸ ਦੇ ਡਰਾਈਵਰ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਵਲੋਂ ਵਿਰੋਧ ਕਰਨ ਤੋਂ ਬਾਅਦ ਡਰਾਈਵਰ ਭੱਜਣ 'ਚ ਨਾਕਾਮ ਰਿਹਾ। ਜ਼ਖਮੀ ਔਰਤ ਦੀ ਪਹਿਚਾਣ ਹਰਬੰਸ ਕੌਰ ਪਤਨੀ ਹਰੀ ਸਿੰਘ ਵਾਸੀ ਕੱਚਾ ਮਲਕ ਰੋਡ ਵਜੋਂ ਹੋਈ ਹੈ। ਫਿਲਹਾਲ ਹਰਬੰਸ ਕੌਰ ਜਗਰਾਉਂ ਦੇ ਇਕ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ।

ਪਿਛਲੀ ਖ਼ਬਰ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਅਗਲੇ ਨੋਟਿਸ ਤੱਕ ਬੰਦ ਰਹੇਗਾ- ਡੀ.ਐਮ.ਆਰ.ਸੀ. ਅਗਲੀ ਖ਼ਬਰ ਅੱਜ ਵੀ ਗੈਸ ਚੈਂਬਰ ਬਣੀ ਨਜ਼ਰ ਆਈ ਰਾਸ਼ਟਰੀ ਰਾਜਧਾਨੀ