25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2025

ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ 3 ਵਿਅਕਤੀਆਂ ਨੇ ਐਕਟਿਵਾ ਸਵਾਰ ਔਰਤ ਨੂੰ ਮਾਰੀ ਗੋਲੀ

ਕਪੂਰਥਲਾ, 13 ਨਵੰਬਰ (ਅਮਨਜੋਤ ਸਿੰਘ ਵਾਲੀਆ)-ਐਕਟਿਵਾ 'ਤੇ ਘਰ ਜਾ ਰਹੀ ਇਕ ਔਰਤ ਨੂੰ 3 ਬੁਲਟ ਮੋਟਰਸਾਈਕਲ ਸਵਾਰਾਂ ਨੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਸਰਕੁਲਰ ਰੋਡ 'ਤੇ ਕਥਿਤ ਤੌਰ 'ਤੇ ਗੋਲੀ ਮਾਰ ਕੇ ਜ਼ਖ਼ਮੀ ਕਰ ...

ਅਜੀਤ ਡੈਸਕ 13-11-2025

ਕਪੂਰਥਲਾ, 13 ਨਵੰਬਰ (ਅਮਨਜੋਤ ਸਿੰਘ ਵਾਲੀਆ)-ਐਕਟਿਵਾ 'ਤੇ ਘਰ ਜਾ ਰਹੀ ਇਕ ਔਰਤ ਨੂੰ 3 ਬੁਲਟ ਮੋਟਰਸਾਈਕਲ ਸਵਾਰਾਂ ਨੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਸਰਕੁਲਰ ਰੋਡ 'ਤੇ ਕਥਿਤ ਤੌਰ 'ਤੇ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ | ਜ਼ਖ਼ਮੀਔਰਤ ਨੂੰ ਥਾਣਾ ਸਿਟੀ ਪੁਲਿਸ ਨੇ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਦਾਖ਼ਲ ਕਰਵਾਇਆ | ਜ਼ੇਰੇ ਇਲਾਜ ਮਨਪ੍ਰੀਤ ਕੌਰ ਪਤਨੀ ਰਛਪਾਲ ਸਿੰਘ ਵਾਸੀ ਔਜਲਾ ਫਾਟਕ ਨੇੜੇ ਬਰੈੱਡ ਫ਼ੈਕਟਰੀ ਨੇ ਦੱਸਿਆ ਕਿ ਉਹ ਆਪਣੀ ਐਕਟਿਵਾ 'ਤੇ ਘਰ ਵਾਪਸ ਜਾ ਰਹੀ ਸੀ | ਜਦੋਂ ਉਹ ਸਰਕੁਲਰ ਰੋਡ 'ਤੇ ਪਹੁੰਚੀ ਤਾਂ ਦੂਜੇ ਪਾਸੋਂ ਆਏ ਬੁਲਟ ਮੋਟਰਸਾਈਕਲ 'ਤੇ ਸਵਾਰ 3 ਨੌਜਵਾਨਾਂ ਨੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਉਸ 'ਤੇ ਅਚਾਨਕ ਗੋਲੀ ਚਲਾ ਦਿੱਤੀ ਜੋ ਕਿ ਉਸ ਦੇ ਪੱਟ ਵਿਚ ਵੱਜਣ ਕਾਰਨ ਉਹ ਸੜਕ 'ਤੇ ਡਿੱਗ ਪਈ ਤੇ ਲੋਕ ਇਕੱਠੇ ਹੁੰਦੇ ਦੇਖ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ | ਪੀੜਤ ਔਰਤ ਨੇ ਦੱਸਿਆ ਕਿ ਕਥਿਤ ਹਮਲਾਵਰ ਸੂਰਜ ਥਾਪਰ ਵਾਸੀ ਪਿੰਡ ਦਬੁਰਜੀ ਜੋ ਕਿ ਪਿਛਲੇ ਦਿਨਾਂ ਤੋਂ ਉਸ ਨੂੰ ਜਾਨੋਂ ਮਾਰਨ ਦੀਆਂ ਕਥਿਤ ਤੌਰ 'ਤੇ ਧਮਕੀਆਂ ਦੇ ਰਿਹਾ ਸੀ ਨੇ ਉਸ 'ਤੇ ਹਮਲਾ ਕੀਤਾ ਹੈ | ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਡੀ.ਐਸ.ਪੀ. ਸ਼ੀਤਲ ਸਿੰਘ ਨੇ ਦੱਸਿਆ ਕਿ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਈ ਮਨਪ੍ਰੀਤ ਕੌਰ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ |
ਐਮਰਜੈਂਸੀ ਵਾਰਡ ਵਿਚ ਤਾਇਨਾਤ ਡਿਊਟੀ ਡਾ. ਸਾਹਿਲ ਗਰਗ ਨੇ ਦੱਸਿਆ ਕਿ ਗੋਲੀ ਔਰਤ ਦੇ ਪੱਟ ਵਿਚੋਂ ਆਰ-ਪਾਰ ਹੋ ਚੁੱਕੀ ਹੈ ਤੇ ਔਰਤ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਮੈਡੀਕਲ ਕਾਲਜ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ ਹੈ |

ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਇੰਸਪੈਕਟਰ ਇੰਦਰਦੀਪ ਸਿੰਘ ਤੇ ਇੰਸਪੈਕਟਰ ਜਗਬੀਰ ਸਿੰਘ ਔਲਖ ਸਮੇਤ 9 ਇੰਸਪੈਕਟਰਾਂ ਨੂੰ ਕੀਤਾ ਡੀ.ਐਸ.... ਅਗਲੀ ਖ਼ਬਰ ਨਾਇਕ ਜਗਸੀਰ ਸਿੰਘ ਠੁੱਲੀਵਾਲ ਨੂੰ ਸ਼ਰਧਾਂਜਲੀਆਂ ਭੇਟ