25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2025

ਪਾਕਿਸਤਾਨ ਗੁਰਧਾਮਾਂ ਦੀ ਯਾਤਰਾ 'ਤੇ ਗਈ ਭਾਰਤੀ ਮਹਿਲਾ ਜਥੇ 'ਚੋਂ ਫ਼ਰਾਰ

ਅਟਾਰੀ ਸਰਹੱਦ (ਅੰਮ੍ਰਿਤਸਰ), 13 ਨਵੰਬਰ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਲਈ 4 ਨਵੰਬਰ ਨੂੰ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਇਕੱਤਰ ਹੋ ਕੇ ਪਾਕਿਸਤਾਨ ਗਏ ਸਿੱਖ ...

ਅਜੀਤ ਡੈਸਕ 13-11-2025

ਅਟਾਰੀ ਸਰਹੱਦ (ਅੰਮ੍ਰਿਤਸਰ), 13 ਨਵੰਬਰ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਲਈ 4 ਨਵੰਬਰ ਨੂੰ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਇਕੱਤਰ ਹੋ ਕੇ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਵਿਚ ਸ਼ਾਮਿਲ ਚੜ੍ਹਦੇ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਨਾਲ ਸੰਬੰਧਿਤ ਇਕ ਔਰਤ ਸਿੱਖ ਸ਼ਰਧਾਲੂਆਂ ਦੇ ਜਥੇ ਵਿਚੋਂ ਫ਼ਰਾਰ ਹੋ ਜਾਣ ਸੰਬੰਧੀ ਸੂਚਨਾ ਪ੍ਰਾਪਤ ਹੋਈ ਹੈ। ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਔਰਤ ਦਾ ਨਾਂਅ ਸਰਬਜੀਤ ਕੌਰ ਵਾਸੀ ਪਿੰਡ ਅਮੈਨੀਪੁਰ, ਡਾਕਖ਼ਾਨਾ ਟਿੱਬਾ, ਜ਼ਿਲ੍ਹਾ ਕਪੂਰਥਲਾ ਦੀ ਰਹਿਣ ਵਾਲੀ ਹੈ। ਉਕਤ ਔਰਤ ਜੋ ਕਿ 4 ਨਵੰਬਰ ਨੂੰ ਭਾਰਤੀ ਇਮੀਗ੍ਰੇਸ਼ਨ ਦੇ ਰਿਕਾਰਡ ਅਨੁਸਾਰ 1932 ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਅਟਾਰੀ ਸਰਹੱਦ ਰਸਤੇ ਪਾਕਿਸਤਾਨ ਗਈ ਸੀ, ਪਰ ਅੱਜ 10 ਦਿਨਾਂ ਪਾਕਿਸਤਾਨ ਸਥਿਤ ਵੱਖ-ਵੱਖ ਗੁਰਧਾਮਾ ਦੀ ਯਾਤਰਾ ਅਤੇ ਦਰਸ਼ਨ ਦੀਦਾਰੇ ਕਰਕੇ ਜਦੋਂ ਜਥਾ ਭਾਰਤ ਪਹੁੰਚੇ 1922 ਸ਼ਰਧਾਲੂ ਅੱਜ ਦੇਰ ਸ਼ਾਮ ਤੱਕ ਆਪਣੇ ਵਤਨ ਭਾਰਤ ਪਰਤ ਆਏ ਹਨ।

ਸਿੱਖ ਸ਼ਰਧਾਲੂਆਂ ਦੇ ਜਥੇ ਦਾ ਅੱਜ ਵਤਨ ਆਉਣ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਸਮੇਤ ਚਾਰ ਮੈਂਬਰ, ਇਸ ਤੋਂ ਇਲਾਵਾ ਤਿੰਨ ਔਰਤਾਂ, ਜਿਨ੍ਹਾਂ ਦੇ ਘਰ ਵਿਚ ਕੋਈ ਬਿਮਾਰ ਸੀ, ਉਹ ਪਹਿਲਾਂ ਹੀ ਵਤਨ ਪਰਤ ਆਈਆਂ ਸਨ। ਪਰ ਉਕਤ ਔਰਤ ਸਰਬਜੀਤ ਕੌਰ ਜਥੇ ਵਿਚੋਂ ਗਾਇਬ ਹੋਣ ਕਰਕੇ ਵਾਪਸ ਵਤਨ ਨਹੀਂ ਪਰਤੀ।


ਇੱਥੇ ਇਹ ਵੀ ਪਤਾ ਲੱਗਾ ਹੈ ਕਿ 4 ਨਵੰਬਰ ਨੂੰ ਜਥੇ ਵਿਚ ਸ਼ਾਮਿਲ ਹੋ ਕੇ ਪਾਕਿਸਤਾਨ ਜਾਣ ਸਮੇਂ ਭਾਰਤੀ ਔਰਤ ਵਲੋਂ ਪਾਕਿਸਤਾਨੀ ਇਮੀਗ੍ਰੇਸ਼ਨ ਵਿਖੇ ਜੋ ਫਾਰਮ ਭਰਿਆ ਗਿਆ ਹੈ, ਉਸ ਵਿਚ ਉਸ ਨੇ ਆਪਣੀ ਮੁੱਢਲੀ ਜਾਣਕਾਰੀ ਅਧੂਰੀ ਛੱਡਦਿਆਂ ਆਪਣੀ ਨਾ ਤਾਂ ਰਾਸ਼ਟਰੀਅਤਾ ਦਾ ਹਵਾਲਾ ਤੇ ਨਾ ਹੀ ਪਾਸਪੋਰਟ ਨੰਬਰ ਦਿੱਤਾ ਹੈ।

ਪਿਛਲੀ ਖ਼ਬਰ ਪੁਣੇ ਵਿਚ ਇਕ ਕਾਰਗੋ ਟਰੱਕ ਕਈ ਵਾਹਨਾਂ ਨਾਲ ਟਕਰਾਈਆ , 7 ਲੋਕਾਂ ਦੀ ਮੌਤ ਅਗਲੀ ਖ਼ਬਰ ਧੋਖਾਧੜੀ ਦੇ ਮਾਮਲੇ 'ਚ ਗਾਇਕ ਹਸਨ ਮਾਣਕ ਪੁਲਿਸ ਵਲੋਂ ਗ੍ਰਿਫ਼ਤਾਰ