25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2025

ਤਰਨਤਾਰਨ ਚੋਣ ਨਤੀਜਿਆਂ ’ਤੇ ਸੁਖਬੀਰ ਸਿੰਘ ਬਾਦਲ ਵਲੋਂ ਟਵੀਟ

ਚੰਡੀਗੜ੍ਹ, 14 ਨਵੰਬਰ- ਤਰਨਤਾਰਨ ਚੋਣ ਨਤੀਜਿਆਂ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਤਰਨਤਾਰਨ ਸਾਹਿਬ ਦੇ ਸਮੂਹ ਸੂਝਵਾਨ...

ਅਜੀਤ ਡੈਸਕ 14-11-2025

ਚੰਡੀਗੜ੍ਹ, 14 ਨਵੰਬਰ- ਤਰਨਤਾਰਨ ਚੋਣ ਨਤੀਜਿਆਂ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਤਰਨਤਾਰਨ ਸਾਹਿਬ ਦੇ ਸਮੂਹ ਸੂਝਵਾਨ ਤੇ ਦਲੇਰ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਉਹਨਾਂ ਨੂੰ ਮੁਬਾਰਕਬਾਦ ਵੀ ਦਿੰਦਾ ਹਾਂ ਕਿ ਉਹਨਾਂ ਨੇ ਬੇਮਿਸਾਲ ਜੁਰਅਤ ਨਾਲ ਅੰਨ੍ਹੀ ਸਰਕਾਰੀ ਤਾਨਾਸ਼ਾਹੀ ਅਤੇ ਪੰਜਾਬ ਪੁਲਿਸ ਦੀ ਬੁਰਛਾਗਰਦੀ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਉਹਨਾਂ ਵਲੋਂ ਧੱਕੇਸ਼ਾਹੀ, ਹਿੰਸਾ ਅਤੇ ਪੈਸੇ ਦੇ ਲਾਲਚ ਦਾ ਮੂੰਹ ਤੋੜਵਾਂ ਜਵਾਬ ਦਿੱਤਾ।


ਖ਼ਾਲਸਾ ਪੰਥ ਤੇ ਪੰਜਾਬ ਤਰਨਤਾਰਨ ਸਾਹਿਬ ਦੇ ਵੋਟਰਾਂ ਦਾ ਹਮੇਸ਼ਾਂ ਰਿਣੀ ਰਹੇਗਾ ਕਿ ਉਹਨਾਂ ਨੇ ਬੇਮਿਸਾਲ ਰਵਾਇਤੀ ਦ੍ਰਿੜਤਾ ਤੇ ਦਲੇਰੀ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਜੀ ਰੰਧਾਵਾ ਨੂੰ ਡਟ ਕੇ ਵੋਟਾਂ ਪਾਈਆਂ। ਮੈਂ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਜੁਝਾਰੂ ਵਰਕਰ ਸਾਹਿਬਾਨ ਤੇ ਲੀਡਰ ਸਾਹਿਬਾਨ ਦਾ ਵੀ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਸਰਕਾਰੀ ਅਫ਼ਸਰਸ਼ਾਹੀ ਤੇ ਪੰਜਾਬ ਪੁਲਿਸ ਦੀ ਤਾਕਤ ਦੇ ਅੰਨ੍ਹੇ ਦੁਰਉਪਯੋਗ ਵਿਰੁੱਧ ਡਟ ਕੇ ਖਲੋ ਕੇ ਪਾਰਟੀ, ਪੰਥ ਅਤੇ ਪੰਜਾਬ ਦੇ ਉਮੀਦਵਾਰ ਦੀ ਸਫਲਤਾ ਲਈ ਨਿਡਰ ਹੋ ਕੇ ਤੇ ਪੂਰੀ ਲਗਨ ਨਾਲ ਦਿਨ ਰਾਤ ਮਿਹਨਤ ਕੀਤੀ ।
ਤਰਨ ਤਾਰਨ ਸਾਹਿਬ ਦੇ ਬਹਾਦਰ ਵੋਟਰਾਂ ਦੇ ਪਿਆਰ ਸਦਕਾ ਇਹ ਚੋਣ ਨਤੀਜਾ ਸ਼੍ਰੋਮਣੀ ਅਕਾਲੀ ਦਲ ਦੀ ਇਕ ਬੇਮਿਸਾਲ ਨੈਤਿਕ ਫ਼ਤਿਹ ਹੋ ਨਿੱਬੜਿਆ ਹੈ।

ਪਿਛਲੀ ਖ਼ਬਰ ਹਰਮੀਤ ਸਿੰਘ ਸੰਧੂ ਜਿੱਤੇ ਤਰਨਤਾਰਨ ਜ਼ਿਮਨੀ ਚੋਣ, ਜੇਤੂ ਸਰਟੀਫ਼ਿਕੇਟ ਲੈਂਦਿਆਂ ਪਹਿਲੀ ਤਸਵੀਰ ਆਈ ਸਾਹਮਣੇ ਅਗਲੀ ਖ਼ਬਰ ਭਾਰਤ-ਦੱਖਣੀ ਅਫ਼ਰੀਕਾ ਪਹਿਲਾ ਟੈਸਟ : ਦੂਜੇ ਸੈਸ਼ਨ ਦਾ ਖੇਡ ਸਮਾਪਤ ਹੋਣ ਤੱਕ ਪਹਿਲੀ ਪਾਰੀ 'ਚ ਦੱਖਣੀ ਅਫ਼ਰੀਕਾ 154/8