23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2025

ਨਿਹਾਲ ਸਿੰਘ ਵਾਲਾ ਵਿਖੇ ਚੱਲੀਆਂ ਗੋਲੀਆਂ

ਨਿਹਾਲ ਸਿੰਘ ਵਾਲਾ (ਮੋਗਾ), 15 ਨਵੰਬਰ (ਖ਼ਾਲਸਾ, ਟਿਵਾਣਾ)- ਨਿਹਾਲ ਸਿੰਘ ਵਾਲਾ ਵਿਖੇ ਮੁੱਖ ਚੌਂਕ 'ਚ ਪੁਲਿਸ ਥਾਣੇ ਤੋਂ ਸਿਰਫ਼ ਸੌ ਮੀਟਰ ਦੀ ਦੂਰੀ 'ਤੇ ਦਿਨ ਦਿਹਾੜੇ ਇਕ ਮੋਬਾਈਲ ਟੈਲੀਕਾਮ....

ਅਜੀਤ ਡੈਸਕ 15-11-2025

ਨਿਹਾਲ ਸਿੰਘ ਵਾਲਾ (ਮੋਗਾ), 15 ਨਵੰਬਰ (ਖ਼ਾਲਸਾ, ਟਿਵਾਣਾ)- ਨਿਹਾਲ ਸਿੰਘ ਵਾਲਾ ਵਿਖੇ ਮੁੱਖ ਚੌਂਕ 'ਚ ਪੁਲਿਸ ਥਾਣੇ ਤੋਂ ਸਿਰਫ਼ ਸੌ ਮੀਟਰ ਦੀ ਦੂਰੀ 'ਤੇ ਦਿਨ ਦਿਹਾੜੇ ਇਕ ਮੋਬਾਈਲ ਟੈਲੀਕਾਮ ਦੁਕਾਨ ਉਪਰ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ । ਇਸ ਘਟਨਾ ਸੰਬੰਧੀ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਨਿਹਾਲ ਸਿੰਘ ਵਾਲਾ ਦੇ ਮੁੱਖ ਚੌਂਕ 'ਚ ਬਾਂਸਲ ਟੈਲੀਕਾਮ 'ਤੇ ਦੋ ਧਿਰਾਂ ’ਚ ਆਪਸੀ ਕੁਝ ਝਗੜੇ ਦੌਰਾਨ ਗੋਲੀਬਾਰੀ ਹੋਈ। ਇਸ ਮੌਕੇ ਬਾਲਾ ਟੈਲੀਕਾਮ ਦੁਕਾਨ ਦੇ ਦੁਕਾਨਦਾਰ ਰਮਨ ਕੁਮਾਰ ਪੁੱਤਰ ਰਜਿੰਦਰ ਕੁਮਾਰ ਦੇ ਸੱਜੇ ਹੱਥ 'ਚ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਏ, ਜਿਸ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਨਿਹਾਲ ਸਿੰਘ ਵਾਲਾ ਵਿਖੇ ਦਾਖਲ ਕਰਵਾਇਆ ਗਿਆ।

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਦੇ ਦੇਵਮੋਗਰਾ ਮੰਦਰ ’ਚ ਕੀਤੀ ਪੂਜਾ ਅਗਲੀ ਖ਼ਬਰ ਸੁਰੱਖਿਅਤ ਹੱਥਾਂ ਵਿਚ ਹੈ ਦਿੱਲੀ- ਮਨਜਿੰਦਰ ਸਿੰਘ ਸਿਰਸਾ