23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2025

ਕਬਾਇਲੀ ਮਾਣ ਭਾਰਤ ਦੀ ਚੇਤਨਾ ਦਾ ਅਨਿੱਖੜਵਾਂ ਅੰਗ ਰਿਹਾ ਹੈ - ਪ੍ਰਧਾਨ ਮੰਤਰੀ ਮੋਦੀ

ਨਰਮਦਾ (ਗੁਜਰਾਤ), 15 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਬਾਇਲੀ ਮਾਣ ਹਜ਼ਾਰਾਂ ਸਾਲਾਂ ਤੋਂ ਭਾਰਤ ਦੀ ਚੇਤਨਾ ਦਾ ਇਕ ਅਨਿੱਖੜਵਾਂ ਅੰਗ ਰਿਹਾ ਹੈ, ਅਤੇ ਦੇਸ਼ ਆਜ਼ਾਦੀ ਅੰਦੋਲਨ ਵਿਚ ਕਬਾਇਲੀ ਸਮਾਜ ਦੇ ਯੋਗਦਾਨ...

ਅਜੀਤ ਡੈਸਕ 15-11-2025

ਨਰਮਦਾ (ਗੁਜਰਾਤ), 15 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਬਾਇਲੀ ਮਾਣ ਹਜ਼ਾਰਾਂ ਸਾਲਾਂ ਤੋਂ ਭਾਰਤ ਦੀ ਚੇਤਨਾ ਦਾ ਇਕ ਅਨਿੱਖੜਵਾਂ ਅੰਗ ਰਿਹਾ ਹੈ, ਅਤੇ ਦੇਸ਼ ਆਜ਼ਾਦੀ ਅੰਦੋਲਨ ਵਿਚ ਕਬਾਇਲੀ ਸਮਾਜ ਦੇ ਯੋਗਦਾਨ ਨੂੰ ਨਹੀਂ ਭੁੱਲ ਸਕਦਾ।
ਜਨਜਾਤੀ ਗੌਰਵ ਦਿਵਸ 'ਤੇ ਇਥੇ ਇਕ ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਬਿਰਸਾ ਮੁੰਡਾ ਦੇ ਜਨਮ ਦਿਵਸ ਨੂੰ ਜਨਜਾਤੀ ਗੌਰਵ ਦਿਵਸ ਵਜੋਂ ਮਨਾਉਣਾ ਸ਼ੁਰੂ ਕੀਤਾ ਹੈ।"ਕਬਾਇਲੀ ਮਾਣ ਹਜ਼ਾਰਾਂ ਸਾਲਾਂ ਤੋਂ ਭਾਰਤ ਦੀ ਚੇਤਨਾ ਦਾ ਇਕ ਅਨਿੱਖੜਵਾਂ ਅੰਗ ਰਿਹਾ ਹੈ। ਜਦੋਂ ਵੀ ਦੇਸ਼ ਦੇ ਸਨਮਾਨ, ਸਵੈ-ਮਾਣ ਅਤੇ ਸਵੈ-ਸ਼ਾਸਨ ਦਾ ਸਵਾਲ ਉੱਠਿਆ ਹੈ... ਸਾਡਾ ਕਬਾਇਲੀ ਸਮਾਜ ਸਭ ਤੋਂ ਅੱਗੇ ਖੜ੍ਹਾ ਹੋਇਆ ਹੈ। ਅਸੀਂ ਆਜ਼ਾਦੀ ਅੰਦੋਲਨ ਵਿੱਚ ਕਬਾਇਲੀ ਸਮਾਜ ਦੇ ਯੋਗਦਾਨ ਨੂੰ ਨਹੀਂ ਭੁੱਲ ਸਕਦੇ," ਉਨ੍ਹਾਂ ਕਿਹਾ।ਉਨ੍ਹਾਂ ਕਾਂਗਰਸ ਸਰਕਾਰਾਂ 'ਤੇ ਆਪਣੇ ਸ਼ਾਸਨ ਦੌਰਾਨ ਕਬਾਇਲੀ ਭਾਈਚਾਰੇ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਇਆ।

ਪਿਛਲੀ ਖ਼ਬਰ ਭਾਰਤ-ਦੱਖਣੀ ਅਫ਼ਰੀਕਾ ਪਹਿਲਾ ਟੈਸਟ : ਦੂਜੇ ਦਿਨ ਦਾ ਖੇਡ ਸਮਾਪਤ ਹੋਣ ਤੱਕ ਦੂਜੀ ਪਾਰੀ ਵਿਚ ਦੱਖਣੀ ਅਫ਼ਰੀਕਾ 93/7 ਅਗਲੀ ਖ਼ਬਰ ਲਗਾਤਾਰ ਖੋਜ ਕਾਰਜ ਚੱਲ ਰਹੇ ਹਨ ਅਤੇ ਇਹ ਜਾਰੀ ਰਹਿਣਗੇ - ਹਰਿਆਣਾ ਵਿਚ ਹਾਈ ਅਲਰਟ 'ਤੇ, ਰਾਜ ਗ੍ਰਹਿ ਸਕੱਤਰ