28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

500 ਫੁੱਟ ਡੂੰਘੀ ਖੱਡ ਵਿਚ ਡਿਗੀ ਐਸਯੂਵੀ ਗੱਡੀ, 6 ਲੋਕਾਂ ਦੀ ਮੌਕੇ ਉਤੇ ਮੌਤ

ਨਵੀਂ ਮੁੰਬਈ, 20 ਨਵੰਬਰ : ਮਹਾਰਾਸ਼ਟਰ ਦੇ ਰਾਏਗੜ੍ਹ ਤੋਂ ਦਿਲ ਨੂੰ ਦਹਿਲਾਉਣ ਵਾਲੇ ਹਾਦਸੇ ਦੀ ਖਬਰ ਸਾਹਮਣੇ ਆਈ ਹੈ...

ਅਜੀਤ ਡੈਸਕ 20-11-2025

ਨਵੀਂ ਮੁੰਬਈ, 20 ਨਵੰਬਰ : ਮਹਾਰਾਸ਼ਟਰ ਦੇ ਰਾਏਗੜ੍ਹ ਤੋਂ ਦਿਲ ਨੂੰ ਦਹਿਲਾਉਣ ਵਾਲੇ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਇਥੇ ਇਕ ਐਸਯੂਵੀ ਗੱਡੀ ਆਪਣਾ ਕੰਟਰੋਲ ਗੁਆਉਣ ਤੋਂ ਬਾਅਦ 500 ਫੁੱਟ ਡੂੰਘੀ ਖੱਡ ਵਿਚ ਡਿਗ ਪਈ, ਜਿਸ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਰਾਏਗੜ੍ਹ ਜਿਲ੍ਹੇ ਵਿਚ ਮੰਗਾਓਂ- ਪੁਣੇ ਰੋਡ ਉਤੇ ਹੋਇਆ।

ਸੂਤਰਾਂ ਅਨੁਸਾਰ ਇਹ ਹਾਦਸਾ ਮੰਗਲਵਾਰ ਰਾਤ ਨੂੰ ਹੋਇਆ ਪਰ ਇਸਦਾ ਪਤਾ ਵੀਰਵਾਰ ਨੂੰ ਲੱਗਾ। ਪੁਲਿਸ ਅਨੁਸਾਰ ਡਰੋਨ ਕੈਮਰਿਆਂ ਦੀ ਮਦਦ ਨਾਲ ਕਾਰ ਦਾ ਪਤਾ ਲਗਾਇਆ ਗਿਆ। ਮਰਨ ਵਾਲਿਆਂ ਦੀ ਉਮਰ 18 ਤੋਂ 22 ਸਾਲ ਵਿਚਾਲੇ ਦੱਸੀ ਜਾ ਰਹੀ ਹੈ।

ਮੰਗਾਓਂ ਪੁਲਿਸ ਸਟੇਸ਼ਨ ਦੇ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਨੂੰ ਬਾਹਰ ਕੱਢਣ ਦਾ ਕੰਮ ਬੜਾ ਮੁਸ਼ਕਲ ਸੀ, ਜਿਸ ਲਈ ਐਨਜੀਓਜ਼ ਦੀ ਮਦਦ ਲਈ ਗਈ।

 

ਪਿਛਲੀ ਖ਼ਬਰ ਮੇਰਠ ਦੇ ਡਾਕਟਰ ਨੇ ਮੁੰਡੇ ਦੇ ਜ਼ਖ਼ਮ 'ਤੇ ਟਾਂਕਿਆਂ ਦੀ ਥਾਂ ਗੂੰਦ ਲਾਇਆ, ਜਾਂਚ ਸ਼ੁਰੂ ਅਗਲੀ ਖ਼ਬਰ ਦਿੱਲੀ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ, ਹਵਾ ਪ੍ਰਦੂਸ਼ਣ ਖਤਰਨਾਕ ਪੱਧਰ 'ਤੇ ਪਹੁੰਚਿਆ