31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਵਿਜੀਲੈਂਸ ਦੀ ਟੀਮ ਵਲੋਂ ਐਸ.ਡੀ.ਐਮ. ਬਟਾਲਾ ਦੇ ਘਰ ਛਾਪੇਮਾਰੀ , ਕੁਝ ਨਕਦੀ ਵੀ ਮਿਲੀ : ਸੂਤਰ

ਬਟਾਲਾ, 21 ਨਵੰਬਰ (ਸਤਿੰਦਰ ਸਿੰਘ)-ਅੱਜ ਦੇਰ ਰਾਤ ਵਿਜਲੈਂਸ ਬਿਊਰੋ ਦੀ ਟੀਮ ਵਲੋਂ ਐਸ.ਡੀ.ਐਮ. ਬਟਾਲਾ ਦੇ ਘਰ ਛਾਪੇਮਾਰੀ ਕੀਤੀ ਗਈ। ਸੂਤਰਾਂ ਅਨੁਸਾਰ ਇਸ ਦੌਰਾਨ ਵਿਜਲੈਂਸ ਦੀ ਟੀਮ ਨੂੰ ਨਕਦੀ ...

ਅਜੀਤ ਡੈਸਕ 21-11-2025

ਬਟਾਲਾ, 21 ਨਵੰਬਰ (ਸਤਿੰਦਰ ਸਿੰਘ)-ਅੱਜ ਦੇਰ ਰਾਤ ਵਿਜਲੈਂਸ ਬਿਊਰੋ ਦੀ ਟੀਮ ਵਲੋਂ ਐਸ.ਡੀ.ਐਮ. ਬਟਾਲਾ ਦੇ ਘਰ ਛਾਪੇਮਾਰੀ ਕੀਤੀ ਗਈ। ਸੂਤਰਾਂ ਅਨੁਸਾਰ ਇਸ ਦੌਰਾਨ ਵਿਜਲੈਂਸ ਦੀ ਟੀਮ ਨੂੰ ਨਕਦੀ ਵੀ ਬਰਾਮਦ ਹੋਈ ਹੈ I ਇਹ ਛਾਪੇਮਾਰੀ ਐਸ.ਡੀ.ਐਮ. ਬਟਾਲਾ ਵਿਕਰਮਜੀਤ ਸਿੰਘ ਪਾਂਥੇ ਪੀ.ਸੀ.ਐਸ. ਦੀ ਸਰਕਾਰੀ ਰਿਹਾਇਸ਼ 'ਤੇ ਵਿਜੀਲੈਂਸ ਵਲੋਂ ਕੀਤੀ ਗਈ ਹੈ, ਜਿਸ ਦੌਰਾਨ ਲੱਖਾਂ ਦੀ ਨਕਦੀ ਬਰਾਮਦ ਹੋਣ ਦੀ ਗੱਲ ਕਹੀ ਜਾ ਰਹੀ ਹੈI ਜਾਣਕਾਰੀ ਅਨੁਸਾਰ ਇਹ ਟੀਮ ਐਸ.ਡੀ.ਐਮ. ਵਿਕਰਮਜੀਤ ਸਿੰਘ ਪਾਂਥੇ ਨੂੰ ਆਪਣੇ ਨਾਲ ਲੈ ਕੇ ਚਲੀ ਗਈ। ਇਸ ਮੌਕੇ ਇਸ ਟੀਮ ਨੇ ਪੱਤਰਕਾਰਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀI

ਪਿਛਲੀ ਖ਼ਬਰ ਦੇਸ਼ ਵਿਚ ਅੱਜ ਤੋਂ ਲਾਗੂ ਹੋਏ ਨਵੇਂ ਕਿਰਤ ਕਾਨੂੰਨ –ਮਨਸੁਖ ਮਾਂਡਵੀਆ ਅਗਲੀ ਖ਼ਬਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਸੰਬੰਧੀ ਸ਼ਤਾਬਦੀ ਯਾਤਰਾ ਕਪੂਰਥਲਾ ਜ਼ਿਲ੍ਹੇ 'ਚ ਦਾਖ਼ਲ