ਦੱਖਣੀ ਅਫਰੀਕਾ, 22 ਨਵੰਬਰ- ਪਹਿਲੀ ਵਾਰ ਦੱਖਣੀ ਅਫਰੀਕਾ ਵਿਚ ਹੋ ਰਹੇ ਜੀ-20 ਦੇਸ਼ਾਂ ਦੇ ਸੰਮੇਲਨ ਦੀ ਮੀਟਿੰਗ ਸ਼ੁਰੂ ਹੋ ਗਈ ਹੈ। ਦੁਨੀਆ ਦੀਆਂ ਵੱਡੀਆਂ ਸ਼ਕਤੀਆਂ ਦੇ ਨੇਤਾ ਇਸ ਮੌਕੇ ਆਪਣੇ ਆਪਣੇ ਦੇਸ਼ਾਂ ਦੀ ਪ੍ਰਤੀਨਿਧਤਾ ਕਰਨ ਲਈ ਜੀ 20 ਦੇ ਹਾਲ ਵਿਚ ਪਹੁੰਚ ਗਏ ਹਨ।
ਉਨ੍ਹਾਂ ਦਾ ਰਸਮੀ ਤੌਰ 'ਤੇ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨੇ ਸਵਾਗਤ ਕੀਤਾ। ਇਹ ਸੰਮੇਲਨ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਦੁਨੀਆ ਵਿਸ਼ਵ ਅਰਥਵਿਵਸਥਾ, ਜਲਵਾਯੂ ਸੰਕਟ ਅਤੇ ਅਸਮਾਨਤਾ ਵਰਗੇ ਪ੍ਰਮੁੱਖ ਮੁੱਦਿਆਂ ਦੇ ਸਾਂਝੇ ਹੱਲ ਲੱਭ ਰਹੀ ਹੈ, ਅਤੇ ਭਾਰਤ ਦੀ ਭੂਮਿਕਾ ਨੂੰ ਮਹੱਤਵਪੂਰਨ ਮੰਨਿਆ ਜਾਂਦਾ ਹੈ। ਜੀ20 ਪ੍ਰੋਟੋਕੋਲ ਅਨੁਸਾਰ, ਭਾਸ਼ਣ ਪ੍ਰਸਾਰਿਤ ਨਹੀਂ ਕੀਤੇ ਜਾਣਗੇ। ਇਸ ਲਈ, ਅਧਿਕਾਰਤ ਜੀ20 ਵੀਡੀਓ ਫੀਡ 'ਤੇ ਆਵਾਜ਼ ਨੂੰ ਮਿਊਟ ਕਰ ਦਿੱਤਾ ਗਿਆ ਹੈ।
ਥੋੜ੍ਹੀ ਦੇਰ ਵਿਚ ਮੋਦੀ ਜੀ-ਸਮਿਟ ਨੂੰ ਸੰਬੋਧਨ ਕਰਨਗੇ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਵਾਰ G20 ਸੰਮੇਲਨ ਵਿੱਚ ਸ਼ਾਮਲ ਨਹੀਂ ਹੋ ਰਹੇ ਹਨ। ਰੂਸੀ ਰਾਸ਼ਟਰਪਤੀ ਪੁਤਿਨ ਵੀ ਹਿੱਸਾ ਨਹੀਂ ਲੈ ਰਹੇ ਹਨ।