02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸੜਕ ਹਾਦਸੇ 'ਚ ਨੌਜਵਾਨ ਦੀ ਮੌਤ

ਓਠੀਆਂ, (ਅੰਮ੍ਰਿਤਸਰ), 23 ਨਵੰਬਰ (ਗੁਰਵਿੰਦਰ ਸਿੰਘ)- ਛੀਨਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਅਧੀਨ ਪੈਂਦੇ ਪਿੰਡ ਕਮਾਲ ਖਾਂ ਦੇ ਇਕ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋਣ ਦਾ ਸਮਾਚਾਰ ਹੈ...

ਅਜੀਤ ਡੈਸਕ 23-11-2025

ਓਠੀਆਂ, (ਅੰਮ੍ਰਿਤਸਰ), 23 ਨਵੰਬਰ (ਗੁਰਵਿੰਦਰ ਸਿੰਘ)- ਛੀਨਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਅਧੀਨ ਪੈਂਦੇ ਪਿੰਡ ਕਮਾਲ ਖਾਂ ਦੇ ਇਕ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਧਰਮਪਾਲ ਸਿੰਘ ਪੁੱਤਰ ਪਿਆਰਾ ਸਿੰਘ, ਜੋ ਕਿ ਪਿੰਡ ਚੱਕ ਕਮਾਲ ਖਾਂ ਤੋਂ ਆਪਣੇ ਮੋਟਰ ਸਾਈਕਲ ’ਤੇ ਓਠੀਆਂ ਵਿਖੇ ਕਿਸੇ ਕੰਮ ਲਈ ਆਇਆ ਸੀ ਤਾਂ ਉਹ ਜਦੋਂ ਵਾਪਸ ਜਾ ਰਿਹਾ ਸੀ ਤਾਂ ਨਜ਼ਦੀਕ ਪੈਂਦੇ ਪਿੰਡ ਮਾਲਾਕੀੜੀ ਦੇ ਨਜ਼ਦੀਕ ਸਕੂਲ ਦੇ ਛੋਟੇ ਵਿਦਿਆਰਥੀ, ਜੋ ਸੜਕ ’ਤੇ ਆ ਰਹੇ ਸਨ,ਨੂੰ ਬਚਾਉਂਦਿਆਂ ਉਸ ਦਾ ਮੋਟਰਸਾਈਕਲ ਸੜਕ ’ਤੇ ਡਿੱਗ ਪਿਆ ਅਤੇ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਉਸ ਨੂੰ ਪਰਿਵਾਰ ਵਾਲਿਆਂ ਨੇ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਜਿਥੇ ਉਸ ਦੀ ਬੀਤੀ ਰਾਤ ਮੌਤ ਹੋ ਗਈ। ਨੌਜਵਾਨ ਦੀ ਉਮਰ 28 ਸਾਲ ਸੀ, ਜੋ ਦੋ ਬੱਚਿਆ ਦਾ ਪਿਤਾ ਸੀ।

ਪਿਛਲੀ ਖ਼ਬਰ ਸੰਵਿਧਾਨ (131ਵੇਂ ਸੋਧ) ਬਿੱਲ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਨੇ 24 ਨਵੰਬਰ ਨੂੰ ਸੱਦੀ ਐਮਰਜੈਂਸੀ ਮੀਟਿੰਗ- ਡਾ. ਚੀਮਾ ਅਗਲੀ ਖ਼ਬਰ ਚੰਡੀਗੜ੍ਹ ਪੰਜਾਬ ਦਾ ਹੈ ਅਤੇ ਪੰਜਾਬ ਦਾ ਹੀ ਰਹੇਗਾ- ਅਰਵਿੰਦ ਕੇਜਰੀਵਾਲ