04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਭਾਰਤੀ ਮਹਿਲਾਵਾਂ ਨੇ ਜਿੱਤਿਆ ਨੇਤਰਹੀਣ ਟੀ-20 ਕ੍ਰਿਕਟ ਵਿਸ਼ਵ ਕੱਪ

ਕੋਲੰਬੋ, 23 ਨਵੰਬਰ - ਭਾਰਤ ਨੇ ਐਤਵਾਰ ਨੂੰ ਇਥੇ ਪੀ ਸਾਰਾ ਓਵਲ ਵਿਖੇ ਖੇਡੇ ਗਏ ਫਾਈਨਲ ਵਿਚ ਨੇਪਾਲ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਪਹਿਲਾ ਟੀ-20 ਨੇਤਰਹੀਣ ਮਹਿਲਾ ਵਿਸ਼ਵ ਕੱਪ ਜਿੱਤਿਆ...

ਅਜੀਤ ਡੈਸਕ 23-11-2025

ਕੋਲੰਬੋ, 23 ਨਵੰਬਰ - ਭਾਰਤ ਨੇ ਐਤਵਾਰ ਨੂੰ ਇਥੇ ਪੀ ਸਾਰਾ ਓਵਲ ਵਿਖੇ ਖੇਡੇ ਗਏ ਫਾਈਨਲ ਵਿਚ ਨੇਪਾਲ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਪਹਿਲਾ ਟੀ-20 ਨੇਤਰਹੀਣ ਮਹਿਲਾ ਵਿਸ਼ਵ ਕੱਪ ਜਿੱਤਿਆ। ਭਾਰਤ ਨੇ ਗੇਂਦਬਾਜ਼ੀ ਕਰਨ ਦਾ ਫੈਸਲਾ ਕਰਨ ਤੋਂ ਬਾਅਦ ਨੇਪਾਲ ਨੂੰ 5 ਵਿਕਟਾਂ 'ਤੇ 114 ਦੌੜਾਂ 'ਤੇ ਰੋਕ ਦਿੱਤਾ ਅਤੇ ਫਿਰ ਸਿਰਫ 12 ਓਵਰਾਂ ਵਿਚ 3 ਵਿਕਟਾਂ 'ਤੇ 117 ਦੌੜਾਂ ਬਣਾ ਕੇ ਖਿਤਾਬ ਜਿੱਤ ਲਿਆ। ਭਾਰਤ ਦਾ ਦਬਦਬਾ ਇੰਨਾ ਸੀ ਕਿ ਉਨ੍ਹਾਂ ਦੇ ਵਿਰੋਧੀਆਂ ਨੇ ਆਪਣੀ ਪਾਰੀ ਵਿਚ ਸਿਰਫ਼ ਇਕ ਚੌਕਾ ਹੀ ਮਾਰਿਆ।

ਭਾਰਤ ਲਈ ਦੌੜਾਂ ਦਾ ਪਿੱਛਾ ਕਰਨ ਵਿਚ ਫੁਲਾ ਸਰੇਨ ਨੇ ਨਾਬਾਦ 44 ਦੌੜਾਂ ਬਣਾਈਆਂ।ਭਾਰਤ ਨੇ ਪਹਿਲੇ ਸੈਮੀਫਾਈਨਲ ਵਿਚ ਆਸਟ੍ਰੇਲੀਆ ਨੂੰ ਹਰਾਇਆ ਸੀ, ਜਦੋਂਕਿ ਨੇਪਾਲ ਨੇ ਸ਼ਨੀਵਾਰ ਨੂੰ ਦੂਜੇ ਸੈਮੀਫਾਈਨਲ ਵਿਚ ਪਾਕਿਸਤਾਨ ਨੂੰ ਹਰਾਇਆ ਸੀ। ਸਹਿ-ਮੇਜ਼ਬਾਨ ਸ਼੍ਰੀਲੰਕਾ ਪੰਜ ਸ਼ੁਰੂਆਤੀ ਦੌਰ ਦੇ ਮੈਚਾਂ ਵਿਚੋਂ ਸਿਰਫ਼ ਇਕ ਮੈਚ ਅਮਰੀਕਾ ਦੇ ਖਿਲਾਫ ਜਿੱਤ ਸਕਿਆ। ਪਾਕਿਸਤਾਨ ਦੀ ਮਹਿਰੀਨ ਅਲੀ, ਇੱਕ B3 ਜਾਂ ਅੰਸ਼ਕ ਤੌਰ 'ਤੇ ਨਜ਼ਰ ਵਾਲੀ ਖਿਡਾਰਨ, ਛੇ ਟੀਮਾਂ ਦੇ ਟੂਰਨਾਮੈਂਟ ਵਿੱਚ ਸਟਾਰ ਬੱਲੇਬਾਜ਼ ਸੀ, ਜਿਸਨੇ 600 ਤੋਂ ਵੱਧ ਦੌੜਾਂ ਬਣਾਈਆਂ, ਜਿਸ ਵਿਚ ਸ਼੍ਰੀਲੰਕਾ ਵਿਰੁੱਧ 78 ਗੇਂਦਾਂ ਵਿਚ 230 ਦੌੜਾਂ ਸ਼ਾਮਲ ਸਨ। ਉਸਨੇ ਆਸਟ੍ਰੇਲੀਆ ਵਿਰੁੱਧ ਵੀ 133 ਦੌੜਾਂ ਬਣਾਈਆਂ।

 

ਪਿਛਲੀ ਖ਼ਬਰ ਚੰਡੀਗੜ੍ਹ 'ਤੇ ਹਿਮਾਚਲ ਪ੍ਰਦੇਸ਼ ਦਾ ਵੀ ਪੂਰਾ ਹੱਕ - ਮੁੱਖ ਮੰਤਰੀ ਸੁੱਖੂ ਅਗਲੀ ਖ਼ਬਰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਸੁਧਾਰ ਹੁਣ ਇਕ ਬਦਲ ਨਹੀਂ, ਸਗੋਂ ਜ਼ਰੂਰਤ : ਪ੍ਰਧਾਨ ਮੰਤਰੀ ਮੋਦੀ