04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2025

ਕਪੂਰਥਲਾ ਬੱਸ ਸਟੈਂਡ ਤੇ ਪੀ.ਆਰ.ਟੀ.ਸੀ. ਕੱਚੇ ਮੁਲਾਜ਼ਮਾਂ ਨੇ ਤੇਲ ਪਾ ਕੇ ਕੀਤੀ ਅੱਗ ਲਗਾਉਣ ਦੀ ਕੋਸ਼ਿਸ਼

ਕਪੂਰਥਲਾ , 28 ਨਵੰਬਰ, (ਅਮਰਜੀਤ ਸਿੰਘ ਸਡਾਨਾ)- ਪੀ.ਆਰ.ਟੀ.ਸੀ. ਅਤੇ ਪਨਬੱਸ ਕੱਚੇ ਮੁਲਾਜ਼ਮ ਯੂਨੀਅਨ ਵਲੋਂ ਅੱਜ ਕਿਲੋਮੀਟਰ ਸਕੀਮ ਟੈਂਡਰਾਂ ਦਾ ਬਾਈਕਾਟ ਕਰਦੇ ਹੋਏ ਸਥਾਨਕ ਬੱਸ ਸਟੈਂਡ....

ਅਜੀਤ ਡੈਸਕ 28-11-2025

ਕਪੂਰਥਲਾ , 28 ਨਵੰਬਰ, (ਅਮਰਜੀਤ ਸਿੰਘ ਸਡਾਨਾ)- ਪੀ.ਆਰ.ਟੀ.ਸੀ. ਅਤੇ ਪਨਬੱਸ ਕੱਚੇ ਮੁਲਾਜ਼ਮ ਯੂਨੀਅਨ ਵਲੋਂ ਅੱਜ ਕਿਲੋਮੀਟਰ ਸਕੀਮ ਟੈਂਡਰਾਂ ਦਾ ਬਾਈਕਾਟ ਕਰਦੇ ਹੋਏ ਸਥਾਨਕ ਬੱਸ ਸਟੈਂਡ ’ਤੇ ਰੋਸ ਵਿਖਾਵਾ ਕੀਤਾ ਗਿਆ, ਸਥਿਤੀ ਉਸ ਸਮੇਂ ਤਣਾਅ ਪੂਰਨ ਹੋ ਗਈ ਜਦੋਂ ਇਕ ਯੂਨੀਅਨ ਆਗੂ ਨੇ ਆਪਣੇ ਉੱਪਰ ਤੇਲ ਛਿੜਕ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਪੁਲਿਸ ਕਰਮਚਾਰੀਆਂ ਨੇ ਨਾਕਾਮ ਕਰ ਦਿੱਤਾ। ਇਸ ਮੌਕੇ ਯੂਨੀਅਨ ਆਗੂਆਂ ਤੇ ਪੁਲਿਸ ਦੀ ਹੱਥੋਪਾਈ ਵੀ ਹੋਈ ਤੇ ਵੱਡੀ ਪੁਲਿਸ ਫੋਰਸ ਬੱਸ ਸਟੈਂਡ ਕਪੂਰਥਲਾ ਵਿਖੇ ਤਾਇਨਾਤ ਕਰ ਦਿੱਤੀ ਗਈ ਹੈ। ਮੁਲਾਜ਼ਮਾਂ ਦੇ ਧਰਨੇ ਨੂੰ ਵੇਖਦੇ ਹੋਏ ਸਵਾਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਯੂਨੀਅਨ ਆਗੂ ਟੈਂਡਰ ਰੱਦ ਕਰਨ ਦੀ ਮੰਗ ਨੂੰ ਲੈ ਕੇ ਧਰਨੇ ’ਤੇ ਡਟੇ ਹੋਏ ਹਨ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ।

ਪਿਛਲੀ ਖ਼ਬਰ ਪੈਟਰੋਲ ਦੀਆਂ ਭਰੀਆਂ ਬੋਤਲਾਂ ਚੁੱਕ ਕੇ ਪਾਣੀ ਵਾਲੀ ਟੈਂਕੀ 'ਤੇ ਚੜੇ ਪੀ.ਆਰ.ਟੀ.ਸੀ. ਦੇ ਕੱਚੇ ਕਾਮੇ ਅਗਲੀ ਖ਼ਬਰ ਪੀ.ਆਰ.ਟੀ.ਸੀ. ਮੁਲਾਜ਼ਮਾਂ ’ਤੇ ਪੁਲਿਸ ਵਲੋਂ ਲਾਠੀ ਚਾਰਜ