03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2025

ਕਪਿਲ ਸ਼ਰਮਾ ਦੇ ਰੈਸਟੋਰੈਂਟ ’ਤੇ ਹਮਲਾ ਕਰਨ ਵਾਲਾ ਬਦਮਾਸ਼ ਕਾਬੂ

ਨਵੀਂ ਦਿੱਲੀ, 28 ਨਵੰਬਰ -ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਗੈਂਗਸਟਰ ਬੰਧੂ ਮਾਨ ਸਿੰਘ ਨੂੰ ਕੈਨੇਡਾ ਵਿਚ ਕਪਿਲ ਸ਼ਰਮਾ ਦੇ ਰੈਸਟੋਰੈਂਟ ਵਿਚ ਗੋਲੀਬਾਰੀ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ....

ਅਜੀਤ ਡੈਸਕ 28-11-2025

ਨਵੀਂ ਦਿੱਲੀ, 28 ਨਵੰਬਰ -ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਗੈਂਗਸਟਰ ਬੰਧੂ ਮਾਨ ਸਿੰਘ ਨੂੰ ਕੈਨੇਡਾ ਵਿਚ ਕਪਿਲ ਸ਼ਰਮਾ ਦੇ ਰੈਸਟੋਰੈਂਟ ਵਿਚ ਗੋਲੀਬਾਰੀ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਉਹ ਗੋਲਡੀ ਢਿੱਲੋਂ ਗੈਂਗ ਦਾ ਇਕ ਮੈਂਬਰ ਹੈ ਅਤੇ ਉਸ ਵਿਰੁੱਧ ਕਈ ਅਪਰਾਧਿਕ ਮਾਮਲੇ ਦਰਜ ਹਨ। ਦਿੱਲੀ ਪੁਲਿਸ ਦੇ ਅਨੁਸਾਰ ਉਸ ਤੋਂ ਇਕ ਚੀਨੀ ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ ਗਏ ਹਨ। ਸੰਯੁਕਤ ਪੁਲਿਸ ਕਮਿਸ਼ਨਰ, ਅਪਰਾਧ, ਸੁਰੇਂਦਰ ਕੁਮਾਰ ਅੱਜ ਦੁਪਹਿਰ ਇਸ ਮਾਮਲੇ ਸੰਬੰਧੀ ਇਕ ਪ੍ਰੈਸ ਕਾਨਫ਼ਰੰਸ ਕਰਨਗੇ। ਕੈਨੇਡਾ ਵਿਚ ਕਪਿਲ ਸ਼ਰਮਾ ਦੇ "ਕੈਪਸ ਕੈਫੇ" ਵਿਚ ਪਹਿਲੀ ਗੋਲੀਬਾਰੀ ਜੁਲਾਈ ਵਿਚ ਹੋਈ ਸੀ ਅਤੇ ਦੂਜੀ ਅਗਸਤ ਵਿਚ। ਦੀਵਾਲੀ ਤੋਂ ਪਹਿਲਾਂ ਕਪਿਲ ਦੇ ਕੈਫੇ ਵਿਚ ਇਹ ਤੀਜੀ ਵਾਰ ਗੋਲੀਬਾਰੀ ਹੋਈ ਹੈ। ਲਾਰੈਂਸ ਬਿਸ਼ਨੋਈ ਗੈਂਗ ਨੇ ਕਪਿਲ ਸ਼ਰਮਾ ਦੇ ਕੈਫੇ ਵਿਚ ਪਿਛਲੀ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਸੀ, ਇਸੇ ਗੈਂਗ ਨੇ ਇਸ ਤੀਜੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਹ ਗੈਂਗ ਬਾਲੀਵੁੱਡ ਹਸਤੀਆਂ ਨੂੰ ਧਮਕੀਆਂ ਦੇਣ ਲਈ ਜਾਣਿਆ ਜਾਂਦਾ ਹੈ।

ਪਿਛਲੀ ਖ਼ਬਰ ਰੋਡਵੇਜ਼ ਕੱਚੇ ਮੁਲਾਜ਼ਮਾਂ ਵਲੋਂ ਚੱਕਾ ਜਾਮ ਅਗਲੀ ਖ਼ਬਰ ਪੁਲਿਸ ਨੇ ਪਨਬਸ ਯੂਨੀਅਨ ਦੇ ਕਈ ਸੂਬਾਈ ਆਗੂਆਂ ਅਤੇ ਵਰਕਰਾਂ ਨੂੰ ਚੁੱਕਿਆ