02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2025

ਸਾਬਕਾ ਕੇਂਦਰੀ ਮੰਤਰੀ ਤੇ ਕਾਂਗਰਸ ਨੇਤਾ ਸ਼੍ਰੀਪ੍ਰਕਾਸ਼ ਜੈਸਵਾਲ ਦਾ ਕਾਨਪੁਰ ਵਿਚ ਦਿਹਾਂਤ

ਨਵੀਂ ਦਿੱਲੀ , 28 ਨਵੰਬਰ - ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਸ਼੍ਰੀਪ੍ਰਕਾਸ਼ ਜੈਸਵਾਲ ਦਾ ਲੰਬੀ ਬਿਮਾਰੀ ਤੋਂ ਬਾਅਦ ਅੱਜ ਕਾਨਪੁਰ ਵਿਚ ਦਿਹਾਂਤ ਹੋ ਗਿਆ। ਕਾਨਪੁਰ ਦੇ ਸਾਬਕਾ ...

ਅਜੀਤ ਡੈਸਕ 28-11-2025

ਨਵੀਂ ਦਿੱਲੀ , 28 ਨਵੰਬਰ - ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਸ਼੍ਰੀਪ੍ਰਕਾਸ਼ ਜੈਸਵਾਲ ਦਾ ਲੰਬੀ ਬਿਮਾਰੀ ਤੋਂ ਬਾਅਦ ਅੱਜ ਕਾਨਪੁਰ ਵਿਚ ਦਿਹਾਂਤ ਹੋ ਗਿਆ। ਕਾਨਪੁਰ ਦੇ ਸਾਬਕਾ ਸੰਸਦ ਮੈਂਬਰ ਸ਼੍ਰੀਪ੍ਰਕਾਸ਼ ਜੈਸਵਾਲ ਸਾਬਕਾ ਗ੍ਰਹਿ ਰਾਜ ਮੰਤਰੀ ਅਤੇ ਕੋਲਾ ਮੰਤਰੀ ਸਨ।

ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਕਿਹਾ ਕਿ ਯੂ.ਪੀ.ਏ. ਸਰਕਾਰ ਵਿਚ ਮੇਰੇ ਸਹਿਯੋਗੀ, ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਸ਼੍ਰੀਪ੍ਰਕਾਸ਼ ਜੈਸਵਾਲ ਦੇ ਦਿਹਾਂਤ ਦੀ ਖ਼ਬਰ ਬਹੁਤ ਦੁਖਦਾਈ ਹੈ। ਉਹ ਇਕ ਸੱਚੇ ਅਤੇ ਸਮਰਪਿਤ ਕਾਂਗਰਸੀ ਸਨ ਜਿਨ੍ਹਾਂ ਨੇ ਕਾਨਪੁਰ ਦੇ ਵਿਕਾਸ ਅਤੇ ਭਲਾਈ ਲਈ ਤਨਦੇਹੀ ਨਾਲ ਕੰਮ ਕੀਤਾ। ਉਨ੍ਹਾਂ ਦਾ ਦਿਹਾਂਤ ਕਾਂਗਰਸ ਪਾਰਟੀ ਲਈ ਇਕ ਵੱਡਾ ਘਾਟਾ ਹੈ। ਮੈਂ ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ ਅਤੇ ਉਨ੍ਹਾਂ ਦੀ ਵਿਛੜੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਦਾ ਹਾਂ।

ਪਿਛਲੀ ਖ਼ਬਰ ਸਾਈਬਰ, ਸਪੇਸ ਅਤੇ ਇਲੈਕਟ੍ਰਾਨਿਕ ਯੁੱਧ ਵਿਚ ਸੰਭਾਵਨਾਵਾਂ 'ਤੇ ਬੋਲੇ ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਅਗਲੀ ਖ਼ਬਰ ਇੰਡੋਨੇਸ਼ੀਆ ਵਿਚ ਅਚਾਨਕ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ 174 ਲੋਕਾਂ ਦੀ ਮੌਤ, 79 ਲਾਪਤਾ