01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2025

ਜਨਰਲ ਮੈਨੇਜਰਾਂ ਵਲੋਂ ਪਨਬਸ ਵਰਕਰਾਂ ਨੂੰ ਡਿਊਟੀ 'ਤੇ ਹਾਜ਼ਰ ਨਾ ਹੋਣ ਦੀ ਸੂਰਤ ’ਚ ਫਾਰਗ ਕਰਨ ਦੀ ਚਿਤਾਵਨੀ

ਅੰਮ੍ਰਿਤਸਰ, 29 ਨਵੰਬਰ (ਗਗਨਦੀਪ ਸ਼ਰਮਾ)- ਪੰਜਾਬ ਰੋਡਵੇਜ਼ ਅੰਮ੍ਰਿਤਸਰ-1 ਅਤੇ ਅੰਮ੍ਰਿਤਸਰ-2 ਦੇ ਤਕਰੀਬਨ 20 ਪਨ ਬਸ ਵਰਕਰਾਂ ਦੇ ਨਾਮ ਪੱਤਰ ਕੱਢੇ ਗਏ ਹਨ, ਜਿਸ ਵਿਚ ਉਨ੍ਹਾਂ ਨੂੰ ਡਿਊਟੀ...

ਅਜੀਤ ਡੈਸਕ 29-11-2025

ਅੰਮ੍ਰਿਤਸਰ, 29 ਨਵੰਬਰ (ਗਗਨਦੀਪ ਸ਼ਰਮਾ)- ਪੰਜਾਬ ਰੋਡਵੇਜ਼ ਅੰਮ੍ਰਿਤਸਰ-1 ਅਤੇ ਅੰਮ੍ਰਿਤਸਰ-2 ਦੇ ਤਕਰੀਬਨ 20 ਪਨ ਬਸ ਵਰਕਰਾਂ ਦੇ ਨਾਮ ਪੱਤਰ ਕੱਢੇ ਗਏ ਹਨ, ਜਿਸ ਵਿਚ ਉਨ੍ਹਾਂ ਨੂੰ ਡਿਊਟੀ 'ਤੇ ਹਾਜ਼ਰ ਨਾ ਹੋਣ ਦੀ ਸੂਰਤ ਵਿਚ ਫਾਰਗ ਕਰਕੇ ਕੰਪਨੀ ਨੂੰ ਵਾਪਸ ਭੇਜਣ ਬਾਰੇ ਚਿਤਾਵਨੀ ਦਿੱਤੀ ਗਈ ਹੈ। ਇਨ੍ਹਾਂ ਪੱਤਰਾਂ ਸੰਬੰਧੀ ਪੁਸ਼ਟੀ ਕਰਨ ਲਈ ਦੋਵੇਂ ਜਨਰਲ ਮੈਨੇਜਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਉਨ੍ਹਾਂ ਫੋਨ ਨਹੀਂ ਚੁੱਕਿਆ। ਦੂਜੇ ਪਾਸੇ ਕਿਸਾਨਾਂ ਅਤੇ ਸਾਬਕਾ ਫੌਜੀਆਂ ਵਲੋਂ ਪਨਬਸ ਵਰਕਰਾਂ ਦੀ ਹਮਾਇਤ ਕਰਦਿਆਂ ਪਹਿਲਾਂ ਅੰਮ੍ਰਿਤਸਰ ਬੱਸ ਸਟੈਂਡ ਅਤੇ ਹੁਣ ਰੋਡਵੇਜ਼ ਵਰਕਸ਼ਾਪ ਅੰਦਰ ਵਿਸ਼ਾਲ ਰੈਲੀ ਕਰਕੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਅਣ-ਪਛਾਤਿਆਂ ਨੇ ਘਰ ’ਤੇ ਚਲਾਈਆਂ ਗੋਲੀਆਂ ਅਗਲੀ ਖ਼ਬਰ ਭਾਰਤ ਵਿਚ ਇੰਡੀਗੋ, ਏਅਰ ਇੰਡੀਆ ਗਰੁੱਪ ਦੀਆਂ 338 ਉਡਾਣਾਂ ਪ੍ਰਭਾਵਿਤ