01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2025

ਅਣ-ਪਛਾਤਿਆਂ ਨੇ ਘਰ ’ਤੇ ਚਲਾਈਆਂ ਗੋਲੀਆਂ

ਜੈਂਤੀਪੁਰ, (ਅੰਮ੍ਰਿਤਸਰ), 29 ਨਵੰਬਰ (ਭੁਪਿੰਦਰ ਸਿੰਘ ਗਿੱਲ)- ਹਲਕਾ ਮਜੀਠਾ ਦੇ ਅਧੀਨ ਆਉਂਦੇ ਪਿੰਡ ਟਾਹਲੀ ਸਾਹਿਬ ਦੇ ਇਕ ਘਰ ਦੇ ਉੱਪਰ ਤਿੰਨ ਅਣ-ਪਛਾਤੇ ਨੌਜਵਾਨਾਂ ਵਲੋਂ ਗੋਲੀਆਂ...

ਅਜੀਤ ਡੈਸਕ 29-11-2025

ਜੈਂਤੀਪੁਰ, (ਅੰਮ੍ਰਿਤਸਰ), 29 ਨਵੰਬਰ (ਭੁਪਿੰਦਰ ਸਿੰਘ ਗਿੱਲ)- ਹਲਕਾ ਮਜੀਠਾ ਦੇ ਅਧੀਨ ਆਉਂਦੇ ਪਿੰਡ ਟਾਹਲੀ ਸਾਹਿਬ ਦੇ ਇਕ ਘਰ ਦੇ ਉੱਪਰ ਤਿੰਨ ਅਣ-ਪਛਾਤੇ ਨੌਜਵਾਨਾਂ ਵਲੋਂ ਗੋਲੀਆਂ ਚਲਾਈਆਂ ਗਈਆਂ ਹਨ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਸਾਡੀ ਕਿਸੇ ਨਾਲ ਕੋਈ ਰੰਜਿਸ਼ਬਾਜ਼ੀ ਨਹੀਂ ਹੈ ਨਾ ਹੀ ਕੋਈ ‌ਫਿਰੌਤੀ ਦੀ ਕਾਲ ਆਈ ਹੈ, ਅਸੀਂ ਨਹੀਂ ਜਾਣਦੇ ਕਿ ਕਿਉਂ ਗੋਲੀਆਂ ਚਲਾਈਆਂ ਗਈਆਂ। ਦੱਸਿਆ ਜਾ ਰਿਹਾ ਕਿ ਪੰਜ ਰੋਂਦ ਗੇਟ ਨੂੰ ਲੱਗੇ ਅਤੇ ਇਕ ਗੋਲੀ ਗੱਡੀ ਦੇ ਟਾਇਰ ਵਿਚ ਲੱਗੀ, ਜਿਸ ਦੀਆਂ ਤਸਵੀਰਾਂ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈਆਂ।ਉਨ੍ਹਾਂ ਦੱਸਿਆ ਕਿ ਅਸੀਂ ਇਸ ਸੰਬੰਧੀ ਪੁਲਿਸ ਨੂੰ ਇਤਲਾਹ ਕੀਤੀ ਤੇ ਸੀ.ਸੀ.ਟੀ.ਵੀ. ਕੈਮਰੇ ਦੀਆਂ ਫੁਟੇਜ ਵੀ ਕਢਵਾਈਆਂ, ਜਿਸ ਵਿਚ ਤਿੰਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਨੌਜਵਾਨਾਂ ਵਲੋਂ ਗੋਲੀਆਂ ਚਲਾਈਆਂ ਗਈਆਂ।ਪੀੜਤ ਪਰਿਵਾਰ ਨੇ ਇਨਸਾਫ਼ ਦੀ ਗੁਹਾਰ ਲਗਾਈ ਹੈ ਕਿ ਜਲਦੀ ਹੀ ਇਨ੍ਹਾਂ ਦੀ ਪਛਾਣ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ

ਇਸ ਸੰਬੰਧੀ ਡੀ.ਐਸ.ਪੀ. ਮਜੀਠਾ ਦਾ ਕਹਿਣਾ ਹੈ ਕਿ ਸਾਨੂੰ ਜਦ ਇਤਲਾਹ ਮਿਲੀ ਤਾਂ ਅਸੀਂ ਤੁਰੰਤ ਵਾਰਦਾਤ ਵਾਲੀ ਜਗ੍ਹਾ ਦੇ ਉੱਪਰ ਪਹੁੰਚੇ ਤੇ ਪਰਿਵਾਰ ਦੇ ਕਹਿਣ ’ਤੇ ਅਸੀਂ ਪਰਚਾ ਦਰਜ ਕਰ ਲਿਆ ਹੈ। ਜਲਦੀ ਹੀ ਹਮਲਾਵਰਾਂ ਦੀ ਪਛਾਣ ਕਰਕੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

 

ਪਿਛਲੀ ਖ਼ਬਰ ਮੁੱਖ ਮੰਤਰੀ ਮਾਨ ਵਲੋਂ ਹੜਤਾਲੀ ਰੋਡਵੇਜ਼ ਕਾਮਿਆਂ ਨੂੰ ਗੱਲਬਾਤ ਦਾ ਸੱਦਾ ਅਗਲੀ ਖ਼ਬਰ ਜਨਰਲ ਮੈਨੇਜਰਾਂ ਵਲੋਂ ਪਨਬਸ ਵਰਕਰਾਂ ਨੂੰ ਡਿਊਟੀ 'ਤੇ ਹਾਜ਼ਰ ਨਾ ਹੋਣ ਦੀ ਸੂਰਤ ’ਚ ਫਾਰਗ ਕਰਨ ਦੀ ਚਿਤਾਵਨੀ