31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2025

ਸ਼ਹੀਦੀ ਸ਼ਤਾਬਦੀ ਸਮਾਗਮ : ਹਜ਼ਾਰਾਂ ਦੀ ਤਾਦਾਦ 'ਚ ਸੰਗਤ ਨੇ ਗੁਰਦੁਆਰਾ ਧਮਧਾਨ ਸਾਹਿਬ ਕੀਤਾ ਨਮਨ

ਕਰਨਾਲ, 29 ਨਵੰਬਰ (ਗੁਰਮੀਤ ਸਿੰਘ ਸੱਗੂ)- ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਕਰਵਾਏ ਜਾ ਰਹੇ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ...

ਅਜੀਤ ਡੈਸਕ 29-11-2025

ਕਰਨਾਲ, 29 ਨਵੰਬਰ (ਗੁਰਮੀਤ ਸਿੰਘ ਸੱਗੂ)- ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਕਰਵਾਏ ਜਾ ਰਹੇ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ, ਭਾਈ ਮਤੀਦਾਸ, ਭਾਈ ਸਤੀਦਾਸ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ ਦੇ ਦੂਜੇ ਦਿਨ ਵੀ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਨੇ ਗੁਰਦੁਆਰਾ ਧਮਧਾਨ ਸਾਹਿਬ ਜ਼ਿਲ੍ਹਾ ਜੀਂਦ ਵਿਚ ਹਾਜ਼ਰੀ ਭਰੀ।

ਗੁਰੂ ਤੇਗ ਬਹਾਦਰ ਜੀ ਦੀ ਪਵਿੱਤਰ ਚਰਨ-ਛੋਹ ਪ੍ਰਾਪਤ ਧਮਤਾਨ ਸਾਹਿਬ ਵਿਚ ਸਵੇਰੇ ਲਗਭਗ 9 ਵਜੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜੱਥੇਦਾਰ ਜਗਦੀਸ਼ ਸਿੰਘ ਝੀਂਡਾ ਸੰਗਤ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਦੀ ਸਵਾਰੀ ਨੂੰ ਸਮਾਗਮ ਸਥਾਨ ਤੱਕ ਲੈ ਕੇ ਆਏ। ਬਾਬਾ ਅਮਰੀਕ ਸਿੰਘ ਪਟਿਆਲਾ ਵਾਲੇ ਕਾਰ ਸੇਵਾ ਜੱਥੇ ਨੇ ਸੰਗਤ ਨਾਲ "ਸਤਿਨਾਮ ਵਾਹਿਗੁਰੂ" ਦਾ ਸਿਮਰਨ ਵੀ ਕਰਵਾਇਆ।

ਪ੍ਰਧਾਨ ਜੱਥੇਦਾਰ ਜਗਦੀਸ਼ ਸਿੰਘ ਝੀੰਡਾ ਨੇ ਗੁਰੂ ਸਾਹਿਬ ਦੀ ਸ਼ਹੀਦੀ ਨੂੰ ਨਮਨ ਕਰਨ ਲਈ ਪਹੁੰਚੀ ਸੰਗਤ ਅਤੇ ਸਹਿਯੋਗ ਕਰਨ ਵਾਲੇ ਸਾਰੇ ਮੈਂਬਰਾਂ ਦਾ ਵੀ ਧੰਨਵਾਦ ਕੀਤਾ। ਸ਼ਹੀਦੀ ਸ਼ਤਾਬਦੀ ਸਮਾਗਮ ਦੇ ਦੂਜੇ ਦਿਨ ਕਥਾਵਾਚਕ ਭਾਈ ਜਗਵਿੰਦਰ ਸਿੰਘ ਲੁਧਿਆਣਾ ਵਾਲਿਆਂ ਨੇ ਸੰਗਤ ਨੂੰ ਸਿੱਖੀ ਸਰੂਪ ਅਪਣਾਉਣ ਲਈ ਪ੍ਰੇਰਿਤ ਕੀਤਾ।

ਇਸ ਤੋਂ ਬਾਅਦ ਭਾਈ ਜਸਬੀਰ ਸਿੰਘ ਨੇ ਵੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੇ ਜੀਵਨ ਇਤਿਹਾਸ ਉਤੇ ਵਿਚਾਰ ਸਾਂਝੇ ਕੀਤੇ। ਭਾਈ ਲਵਪ੍ਰੀਤ ਸਿੰਘ ਰਾਗੀ ਜੱਥੇ ਨੇ ਸ਼ਬਦ ਕੀਰਤਨ ਕਰਕੇ ਸੰਗਤ ਨੂੰ ਭਾਵ-ਵਿਭੋਰ ਕਰ ਦਿੱਤਾ। ਜੱਥੇਦਾਰ ਗੁਰਮੁੱਖ ਸਿੰਘ ਦੇ ਢਾਡੀ ਜੱਥੇ ਨੇ ਵੀ ਆਪਣੀਆਂ ਵਾਰਾਂ ਰਾਹੀਂ ਸੰਗਤ ਨੂੰ ਗੁਰੂ ਸਾਹਿਬ ਦੇ ਜੀਵਨ ਇਤਿਹਾਸ ਨਾਲ ਜੋੜਿਆ।

ਇਸ ਮੌਕੇ ਵਿੱਚ ਹਰਿਆਣਾ ਕਮੇਟੀ ਦੇ ਸਯੁੰਕਤ ਸਕੱਤਰ ਬਲਵਿੰਦਰ ਸਿੰਘ ਭਿੰਡਰ, ਜਨਰਲ ਸਕੱਤਰ ਅੰਗਰੇਜ਼ ਸਿੰਘ ਰਾਣੀਆ, ਕਾਰਜਕਾਰੀ ਮੈਂਬਰ ਕਰਨਲ ਸਿੰਘ ਨਿਮਾਣਾਬਾਦ, ਕੁਲਦੀਪ ਸਿੰਘ ਮੁਲਤਾਨੀ, ਪਲਵਿੰਦਰ ਸਿੰਘ ਦਰੜ, ਬਲਦੇਵ ਸਿੰਘ ਹਾਬੜੀ, ਬਲਵਿੰਦਰ ਸਿੰਘ ਖਾਲਸਾ, ਕੁਲਦੀਪ ਸਿੰਘ ਫੱਗੂ, ਅਮ੍ਰਿਤਪਾਲ ਸਿੰਘ ਓਢਾ, ਮੈਜਰ ਸਿੰਘ, ਹਰਮਨਪ੍ਰੀਤ ਸਿੰਘ, ਇੰਦਰਜੀਤ ਸਿੰਘ, ਕਰਮਜੀਤ ਸਿੰਘ, ਕਾਕਾ ਸਿੰਘ, ਸਾਬਕਾ ਮੈਂਬਰ ਬਲਦੇਵ ਸਿੰਘ ਖਾਲਸਾ, ਹਰਿਆਣਾ ਕਮੇਟੀ ਦੇ ਚੀਫ਼ ਸੈਕਟਰੀ ਜਸਵਿੰਦਰ ਸਿੰਘ ਦੀਨਪੁਰ, ਐਡੀਸ਼ਨਲ ਸੈਕਟਰੀ ਸਤਪਾਲ ਸਿੰਘ (ਪੀਏ), ਪਰਮਜੀਤ ਸਿੰਘ ਸ਼ੇਰਗੜ੍ਹ, ਨਰਿੰਦਰ ਸਿੰਘ, ਉਪ-ਸਚਿਵ ਰੂਪਿੰਦਰ ਸਿੰਘ, ਅਮਲਾ ਪ੍ਰਭਾਰੀ ਹਰਵਿੰਦਰ ਸਿੰਘ, ਫਲਾਇੰਗ ਪ੍ਰਭਾਰੀ ਜੱਜ ਸਿੰਘ, ਇੰਸਪੈਕਸ਼ਨ ਬ੍ਰਾਂਚ ਪ੍ਰਭਾਰੀ ਪ੍ਰੀਤਮ ਸਿੰਘ, ਧਰਮ ਪ੍ਰਚਾਰ ਪ੍ਰਭਾਰੀ ਪ੍ਰਗਟ ਸਿੰਘ ਨੇ ਆਪਣੀ ਹਾਜ਼ਰੀ ਭਰੀ।
ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਿਮਰਨਜੀਤ ਸਿੰਘ ਤੇ ਹਜ਼ੂਰੀ ਰਾਗੀ ਭਾਈ ਜਗਤਾਰ ਸਿੰਘ ਨੇ ਵੀ ਸੰਗਤ ਨੂੰ ਨਿਹਾਲ ਕੀਤਾ।
ਗੁਰੂ ਸਾਹਿਬ ਦੇ ਜੀਵਨ ਇਤਿਹਾਸ ਦੀ ਚਿੱਤਰ ਪ੍ਰਦਰਸ਼ਨੀ ਨੇ ਸੰਗਤ ਨੂੰ ਕੀਤਾ ਆਕਰਸ਼ਿਤ
ਪੀਐੱਮ ਨਰਿੰਦਰ ਮੋਦੀ ਦੇ ਸਮਾਗਮ ਤੋਂ ਬਾਦ ਤਿਆਰ ਕੀਤੀ ਗਈ ਗੁਰੂ ਸਾਹਿਬ ਦੇ ਜੀਵਨ ਇਤਿਹਾਸ ਦੀ ਚਿੱਤਰ ਪ੍ਰਦਰਸ਼ਨੀ ਹਰਿਆਣਾ ਕਮੇਟੀ ਦੇ ਸ਼ਹੀਦੀ ਸ਼ਤਾਬਦੀ ਸਮਾਗਮ ਵਿੱਚ ਵਿਸ਼ੇਸ਼ ਰੂਪ ਨਾਲ ਲਗਾਈ ਗਈ। ਮੇਨ ਪੰਡਾਲ ਤੋਂ ਪਹਿਲਾਂ ਦਾਖਲਾ ਦਰਵਾਜ਼ੇ ‘ਤੇ ਸਥਾਪਿਤ ਇਸ ਪ੍ਰਦਰਸ਼ਨੀ ਨੇ ਹਰ ਆਉਣ ਵਾਲੇ ਨੂੰ ਆਪਣੇ ਵੱਲ ਖਿੱਚਿਆ।

ਪਿਛਲੀ ਖ਼ਬਰ ਚੱਕਰਵਾਤ ਡਿਟਵਾਹ : ਭਾਰਤੀ ਮੌਸਮ ਵਿਭਾਗ ਨੇ ਤਾਮਿਲਨਾਡੂ ਤੇ ਪੁਡੂਚੇਰੀ ਲਈ ਜਾਰੀ ਕੀਤੀ ਚਿਤਾਵਨੀ ਅਗਲੀ ਖ਼ਬਰ ਅਕਾਲੀ ਦਲ ਪੁਨਰ ਸੁਰਜੀਤ ਨੇ ਕਾਲਾ ਭੁੱਲਰ ਨੂੰ ਐਲਾਨਿਆ ਬਲਾਕ ਸੰਮਤੀ ਉਮੀਦਵਾਰ