31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2025

ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਪਹਿਲਾ ਵਨਡੇ ਅੱਜ

ਰਾਂਚੀ, 30 ਨਵੰਬਰ - ਭਾਰਤ ਅਤੇ ਦੱਕਣੀ ਅਫ਼ਰੀਕਾ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਪਹਿਲਾ ਇਕਦਿਨਾਂ ਮੈਚ ਅੱਜ ਖੇਡਿਆ ਜਾਵੇਗਾ। ਰਾਂਚੀ ਵਿਖੇ ਇਹ ਮੈਚ ਦੁਪਹਿਰ 1.30 ਵਜੇ ਤੋਂ ਖੇਡਿਆ ਜਾਵੇਗਾ। ਭਾਰਤੀ ਟੀਮ ਦੇ ਕਪਤਾਨ ਕੇ.ਐਲ. ਰਾਹੁਲ...

ਅਜੀਤ ਡੈਸਕ 30-11-2025

ਰਾਂਚੀ, 30 ਨਵੰਬਰ - ਭਾਰਤ ਅਤੇ ਦੱਕਣੀ ਅਫ਼ਰੀਕਾ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਪਹਿਲਾ ਇਕਦਿਨਾਂ ਮੈਚ ਅੱਜ ਖੇਡਿਆ ਜਾਵੇਗਾ। ਰਾਂਚੀ ਵਿਖੇ ਇਹ ਮੈਚ ਦੁਪਹਿਰ 1.30 ਵਜੇ ਤੋਂ ਖੇਡਿਆ ਜਾਵੇਗਾ। ਭਾਰਤੀ ਟੀਮ ਦੇ ਕਪਤਾਨ ਕੇ.ਐਲ. ਰਾਹੁਲ ਹਨ ਜਦਕਿ ਦੱਖਣੀ ਅਫ਼ਰੀਕਾ ਦੀ ਕਪਤਾਨੀ ਟੈਸਟ ਲੜੀ ਜਿੱਤਣ ਵਾਲੇ ਟੇਂਬਾ ਬਾਵੁਮਾ ਦੇ ਹੱਥ ਹੋਵੇਗੀ।
2 ਟੈਸਟ ਮੈਚਾਂ ਦੀ ਲੜੀ ਵਿਚ ਭਾਰਤੀ ਟੀਮ ਦਾ ਕਲੀਨ ਸਵੀਪ ਕਰਨ ਤੋਂ ਬਾਅਦ ਦੱਖਣੀ ਅਫ਼ਰੀਕਾ ਟੀਮ ਦ ਹੌਂਸਲੇ ਕਾਫੀ ਬੁਲੰਦ ਹੋਣਗੇ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਅੱਜ ਦੇ ਮੈਚ ਵਿਚ ਵਾਪਸੀ ਕਰਨਗੇ। ਉਨ੍ਹਾਂ ਦੇ ਆਉਣ ਨਾਲ ਭਾਰਤੀ ਟੀਮ ਮਜ਼ਬੂਤ ਹੋਵੇਗੀ। ਦੋਵੇਂ ਤਜ਼ਰਬੇਕਾਰ ਖਿਡਾਰੀ 9 ਮਹੀਨਿਆਂ ਬਾਅਦ ਭਾਰਤ ਵਿਚ ਅੰਤਰਰਾਸ਼ਟਰੀ ਮੈਚ ਖੇਡਣਗੇ। ਦੋਵਾਂ ਨੇ ਆਖਰੀ ਵਾਰ ਫਰਵਰੀ ਵਿਚ ਇੰਗਲੈਂਡ ਵਿਰੁੱਧ ਘਰੇਲੂ ਵਨਡੇ ਲੜੀ ਖੇਡੀ ਸੀ। ਦੋਵੇਂ ਖਿਡਾਰੀ ਟੈਸਟ ਅਤੇ ਟੀ-20 ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ।ਵਿਕਟਕੀਪਰ ਕੇਐਲ ਰਾਹੁਲ ਇਸ ਸੀਰੀਜ਼ ਵਿਚ ਭਾਰਤੀ ਟੀਮ ਦੀ ਕਪਤਾਨੀ ਕਰਨਗੇ। ਨਿਯਮਤ ਕਪਤਾਨ ਸ਼ੁਭਮਨ ਗਿੱਲ ਸੱਟ ਕਾਰਨ ਬਾਹਰ ਹੈ।

ਪਿਛਲੀ ਖ਼ਬਰ ਵਿਆਹ ਸਮਾਗਮ ਦੌਰਾਨ ਚੱਲੀ ਗੋਲੀ ਵਿਚ ਔਰਤ ਸਮੇਤ ਦੋ ਦੀ ਮੌਤ ਅਗਲੀ ਖ਼ਬਰ ਵਿਅਕਤੀ ਵਲੋਂ ਰੇਲਗੱਡੀ ਹੇਠ ਆਕੇ ਖੁਦਕਸ਼ੀ