31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2025

ਦਿੱਲੀ : ਹਵਾ ਦੀ ਗੁਣਵੱਤਾ ਵਿਚ ਸੁਧਾਰ, ਏਕਿਆਊਆਈ 269 ਤੱਕ ਡਿੱਗਿਆ-ਅਜੇ ਵੀ 'ਮਾੜੀ' ਸ਼੍ਰੇਣੀ ਵਿਚ

ਨਵੀਂ ਦਿੱਲੀ, 30 ਨਵੰਬਰ - ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਐਤਵਾਰ ਸਵੇਰੇ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਵਿਚ ਥੋੜ੍ਹਾ ਸੁਧਾਰ ਹੋਇਆ ਕਿਉਂਕਿ ਹਵਾ ਦੀ ਗੁਣਵੱਤਾ ਸੂਚਕਾਂਕ (ਏਕਿਆਊਆਈ) ਦਾ ਪੱਧਰ...

ਅਜੀਤ ਡੈਸਕ 30-11-2025

ਨਵੀਂ ਦਿੱਲੀ, 30 ਨਵੰਬਰ - ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਐਤਵਾਰ ਸਵੇਰੇ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਵਿਚ ਥੋੜ੍ਹਾ ਸੁਧਾਰ ਹੋਇਆ ਕਿਉਂਕਿ ਹਵਾ ਦੀ ਗੁਣਵੱਤਾ ਸੂਚਕਾਂਕ (ਏਕਿਆਊਆਈ) ਦਾ ਪੱਧਰ 'ਬਹੁਤ ਖਰਾਬ' ਤੋਂ 'ਮਾੜੀ' ਸ਼੍ਰੇਣੀ ਵਿਚ ਬਦਲ ਗਿਆ।
ਰਾਸ਼ਟਰੀ ਰਾਜਧਾਨੀ ਵਿਚ ਅੱਜ ਸਵੇਰੇ 7 ਵਜੇ ਏਕਿਆਊਆਈ ਪੱਧਰ 269 ਦਰਜ ਕੀਤਾ ਗਿਆ, ਜੋ ਕਿ ਸ਼ਨੀਵਾਰ ਸ਼ਾਮ 4 ਵਜੇ ਦੇ 305 ਪੱਧਰ ਤੋਂ ਸੁਧਾਰ ਹੈ।ਇਸ ਸੁਧਾਰ ਤੋਂ ਬਾਅਦ ਵੀ, ਨਵੀਂ ਦਿੱਲੀ ਦੇ ਆਈਟੀਓ ਅਤੇ ਕਈ ਹੋਰ ਖੇਤਰ ਜ਼ਹਿਰੀਲੇ ਧੂੰਏਂ ਦੀ ਇਕ ਪਰਤ ਵਿਚ ਢੱਕੇ ਹੋਏ ਸਨ।ਸ਼ਾਦੀਪੁਰ ਵਿਚ ਸਭ ਤੋਂ ਭੈੜਾ ਏਕਿਆਊਆਈ ਪੱਧਰ 335 ਦਰਜ ਕੀਤਾ ਗਿਆ, ਉਸ ਤੋਂ ਬਾਅਦ ਜਹਾਂਗੀਰਪੁਰੀ (324), ਨਹਿਰੂ ਨਗਰ (319), ਆਰਕੇ ਪੁਰਮ (307), ਅਤੇ ਦਿਲਸ਼ਾਦ ਗਾਰਡਨ ਵਿਚ ਇੰਸਟੀਚਿਊਟ ਆਫ਼ ਹਿਊਮਨ ਬਿਹੇਵੀਅਰ ਐਂਡ ਅਲਾਈਡ ਸਾਇੰਸਜ਼ (303) ਦਰਜ ਕੀਤਾ ਗਿਆ, ਜੋ ਸਾਰੇ 'ਬਹੁਤ ਖਰਾਬ' ਸ਼੍ਰੇਣੀ ਵਿਚ ਵੀ ਰਹੇ। ਇਸ ਦੇ ਉਲਟ, ਮੰਦਰ ਮਾਰਗ ਨੇ ਪ੍ਰਮੁੱਖ ਸਟੇਸ਼ਨਾਂ ਵਿਚੋਂ ਸਭ ਤੋਂ ਘੱਟ ਏਕਿਆਊਆਈ 158 ਦਰਜ ਕੀਤਾ, ਇਸ ਨੂੰ 'ਦਰਮਿਆਨੀ' ਸ਼੍ਰੇਣੀ ਵਿਚ ਰੱਖਿਆ ਗਿਆ। 

ਪਿਛਲੀ ਖ਼ਬਰ ਚੱਕਰਵਾਤੀ ਤੂਫਾਨ ਡਿਟਵਾਹ ਅਗਲੇ 24 ਘੰਟਿਆਂ ਦੌਰਾਨ ਉੱਤਰੀ ਤਾਮਿਲਨਾਡੂ-ਪੁਡੂਚੇਰੀ ਤੱਟਾਂ ਦੇ ਸਮਾਨਾਂਤਰ ਲਗਭਗ ਉੱਤਰ ਵੱਲ... ਅਗਲੀ ਖ਼ਬਰ ਵਿਆਹ ਸਮਾਗਮ ਦੌਰਾਨ ਚੱਲੀ ਗੋਲੀ ਵਿਚ ਔਰਤ ਸਮੇਤ ਦੋ ਦੀ ਮੌਤ