28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2025

ਤਾਮਿਲਨਾਡੂ 'ਚ ਦੋ ਸਰਕਾਰੀ ਬੱਸਾਂ ਦੀ ਆਹਮੋ-ਸਾਹਮਣੇ ਟੱਕਰ 'ਚ 11 ਵਿਅਕਤੀਆਂ ਦੀ ਮੌਤ

ਸ਼ਿਵਗੰਗਾ, 30 ਨਵੰਬਰ (ਪੀ.ਟੀ.ਆਈ.)- ਤਾਮਿਲਨਾਡੂ 'ਚ ਦੋ ਸਰਕਾਰੀ ਬੱਸਾਂ ਦੀ ਆਹਮੋ-ਸਾਹਮਣੇ ਟੱਕਰ 'ਚ 11 ਵਿਅਕਤੀਆਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ...

ਅਜੀਤ ਡੈਸਕ 30-11-2025

ਸ਼ਿਵਗੰਗਾ, 30 ਨਵੰਬਰ (ਪੀ.ਟੀ.ਆਈ.)- ਤਾਮਿਲਨਾਡੂ 'ਚ ਦੋ ਸਰਕਾਰੀ ਬੱਸਾਂ ਦੀ ਆਹਮੋ-ਸਾਹਮਣੇ ਟੱਕਰ 'ਚ 11 ਵਿਅਕਤੀਆਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਦੱਸਿਆ ਕਿ ਐਤਵਾਰ ਨੂੰ ਦੋ ਸਰਕਾਰੀ ਬੱਸਾਂ ਦੀ ਆਹਮੋ-ਸਾਹਮਣੇ ਟੱਕਰ ਹੋਣ ਕਾਰਨ 11 ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਜ਼ਖਮੀ ਹੋ ਗਏ।

ਇਕ ਸੀਨੀਅਰ ਜ਼ਿਲ੍ਹਾ ਪੁਲਿਸ ਅਧਿਕਾਰੀ ਅਨੁਸਾਰ, ਇਹ ਹਾਦਸਾ ਕਰਾਈਕੁਡੀ ਤੋਂ ਲਗਭਗ 15 ਕਿਲੋਮੀਟਰ ਦੂਰ ਵਾਪਰਿਆ ਅਤੇ ਸਾਰੇ 11 ਵਿਅਕਤੀਆਂ - 8 ਔਰਤਾਂ, 2 ਪੁਰਸ਼ ਅਤੇ ਇਕ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੀਨੀਅਰ ਅਧਿਕਾਰੀ ਨੇ ਪੀ.ਟੀ.ਆਈ. ਨੂੰ ਦੱਸਿਆ ਕਿ 20 ਤੋਂ ਵੱਧ ਵਿਅਕਤੀਆਂ ਨੂੰ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲਾਂ ਵਿਚ ਲਿਜਾਇਆ ਗਿਆ ਹੈ। ਹਾਦਸੇ ਦੇ ਕਾਰਨਾਂ ਬਾਰੇ ਅਧਿਕਾਰੀ ਨੇ ਕਿਹਾ ਕਿ ਇਹ ਆਹਮੋ-ਸਾਹਮਣੇ ਟੱਕਰ ਸੀ, ਕਾਰਨ ਸਪੱਸ਼ਟ ਨਹੀਂ ਹੈ, ਅਸੀਂ ਇਸਦੀ ਜਾਂਚ ਕਰ ਰਹੇ ਹਾਂ।

ਪਿਛਲੀ ਖ਼ਬਰ ਭਾਰਤ-ਦੱਖਣੀ ਅਫਰੀਕਾ ਵਨ ਡੇ ਮੈਚ- ਦੱਖਣੀ ਅਫਰੀਕਾ ਨੂੰ ਚੌਥਾ ਝਟਕਾ, 39 ਦੌੜਾਂ ਬਣਾ ਕੇ ਟੋਨੀ ਆਊਟ ਅਗਲੀ ਖ਼ਬਰ ਡਿਟਵਾਹ ਤੂਫਾਨ ਕਾਰਨ ਫਸੇ 400 ਭਾਰਤੀ ਯਾਤਰੀਆਂ ਨੂੰ ਸ਼੍ਰੀਲੰਕਾ 'ਚੋਂ ਕੱਢਿਆ