28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2025

ਜੀ.ਐਸ.ਟੀ. ਮੁਆਵਜ਼ਾ ਸੈੱਸ ਦੀ ਥਾਂ ਲੈਣ ਲਈ ਬਿੱਲ ਸੋਮਵਾਰ ਨੂੰ ਲੋਕ ਸਭਾ ਵਿਚ ਪੇਸ਼ ਕੀਤੇ ਜਾ ਸਕਦੇ ਹਨ

ਨਵੀਂ ਦਿੱਲੀ , 30 ਨਵੰਬਰ - ਸਿਗਰੇਟ ਅਤੇ ਪਾਨ ਮਸਾਲਾ ਵਰਗੀਆਂ ਡੀਮੈਰਿਟ ਵਸਤੂਆਂ 'ਤੇ ਮੁਆਵਜ਼ਾ ਸੈੱਸ (ਮਾਲ ਅਤੇ ਸੇਵਾ ਟੈਕਸ, ਜਾਂ ਜੀ.ਐਸ.ਟੀ. ਅਧੀਨ) ਨੂੰ ਰਾਸ਼ਟਰੀ ਸੁਰੱਖਿਆ ਅਤੇ ਜਨਤਕ ਸਿਹਤ ਨੂੰ ਵਿੱਤ ਦੇਣ ...

ਅਜੀਤ ਡੈਸਕ 30-11-2025

ਨਵੀਂ ਦਿੱਲੀ , 30 ਨਵੰਬਰ - ਸਿਗਰੇਟ ਅਤੇ ਪਾਨ ਮਸਾਲਾ ਵਰਗੀਆਂ ਡੀਮੈਰਿਟ ਵਸਤੂਆਂ 'ਤੇ ਮੁਆਵਜ਼ਾ ਸੈੱਸ (ਮਾਲ ਅਤੇ ਸੇਵਾ ਟੈਕਸ, ਜਾਂ ਜੀ.ਐਸ.ਟੀ. ਅਧੀਨ) ਨੂੰ ਰਾਸ਼ਟਰੀ ਸੁਰੱਖਿਆ ਅਤੇ ਜਨਤਕ ਸਿਹਤ ਨੂੰ ਵਿੱਤ ਦੇਣ ਲਈ ਲੇਵੀ ਨਾਲ ਬਦਲਣ ਲਈ, ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਸੋਮਵਾਰ ਨੂੰ ਲੋਕ ਸਭਾ ਵਿਚ 2 ਬਿੱਲ ਪੇਸ਼ ਕਰਨ ਦੀ ਸੰਭਾਵਨਾ ਹੈ।

ਕੇਂਦਰ ਦਾ ਇਹ ਕਦਮ ਜ਼ਰੂਰੀ ਹੈ ਕਿਉਂਕਿ ਅਜਿਹੇ ਉਤਪਾਦਾਂ 'ਤੇ ਜੀ.ਐਸ.ਟੀ. ਮੁਆਵਜ਼ਾ ਸੈੱਸ ਜਲਦੀ ਹੀ ਖ਼ਤਮ ਹੋ ਰਿਹਾ ਹੈ ਅਤੇ ਜੀ.ਐਸ.ਟੀ. ਕੌਂਸਲ ਨੇ ਵਿੱਤ ਮੰਤਰੀ ਨੂੰ ਡੀਮੈਰਿਟ ਵਸਤੂਆਂ 'ਤੇ ਟੈਕਸ ਲਗਾਉਣ ਲਈ ਇਕ ਵਿਧੀ ਲੱਭਣ ਲਈ ਅਧਿਕਾਰਤ ਕੀਤਾ ਹੈ। ਕੇਂਦਰੀ ਆਬਕਾਰੀ ਸੋਧ ਬਿੱਲ 2025 ,ਸਿਹਤ ਸੁਰੱਖਿਆ ਅਤੇ ਰਾਸ਼ਟਰੀ ਸੁਰੱਖਿਆ ਸੈੱਸ ਬਿੱਲ 2025, ਨੂੰ ਸੰਸਦ ਦੇ ਵਿਧਾਨਕ ਕੰਮਕਾਜ ਦੇ ਅਨੁਸਾਰ ਪੇਸ਼ ਕਰਨ ਲਈ ਸੂਚੀਬੱਧ ਕੀਤਾ ਗਿਆ ਹੈ।

ਪਿਛਲੀ ਖ਼ਬਰ ਸੰਸਦ ਸਰਦ ਰੁੱਤ ਸੈਸ਼ਨ 'ਤੇ ਸਰਬ ਪਾਰਟੀ ਹੋਈ ਮੀਟਿੰਗ ਅਗਲੀ ਖ਼ਬਰ ਤਾਮਿਲਨਾਡੂ ਵਿਚ ਸੜਕ ਹਾਦਸੇ 'ਚ 11 ਲੋਕਾਂ ਦੀ ਮੌਤ, 60 ਜ਼ਖਮੀ