25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-12-2025

ਹੁਣ ਹਰ ਨਵੇਂ ਮੋਬਾਈਲ ’ਚ ਮਿਲੇਗਾ ‘ਸੰਚਾਰ ਸਾਥੀ’ ਐਪ

ਨਵੀਂ ਦਿੱਲੀ, 1 ਦਸੰਬਰ - ਹੁਣ ਹਰ ਨਵੇਂ ਸਮਾਰਟਫੋਨ ਵਿਚ ਸਾਈਬਰ ਸਕਿਉਰਿਟੀ ਐਪ ‘ਸੰਚਾਰ ਸਾਥੀ’ ਪਹਿਲਾਂ ਤੋਂ ਹੀ ਡਾਊਨਲੋਡ ਕੀਤਾ ਮਿਲੇਗਾ। ਕੇਂਦਰ ਸਰਕਾਰ ਨੇ ਸਮਾਰਟਫੋਨ ਕੰਪਨੀਆਂ ਨੂੰ ...

ਅਜੀਤ ਡੈਸਕ 01-12-2025

ਨਵੀਂ ਦਿੱਲੀ, 1 ਦਸੰਬਰ - ਹੁਣ ਹਰ ਨਵੇਂ ਸਮਾਰਟਫੋਨ ਵਿਚ ਸਾਈਬਰ ਸਕਿਉਰਿਟੀ ਐਪ ‘ਸੰਚਾਰ ਸਾਥੀ’ ਪਹਿਲਾਂ ਤੋਂ ਹੀ ਡਾਊਨਲੋਡ ਕੀਤਾ ਮਿਲੇਗਾ। ਕੇਂਦਰ ਸਰਕਾਰ ਨੇ ਸਮਾਰਟਫੋਨ ਕੰਪਨੀਆਂ ਨੂੰ ਹਿਦਾਇਤ ਦਿਤੀ ਹੈ ਕਿ ਉਹ ਸਮਾਰਟਫੋਨ ਵਿਚ ਸਾਈਬਰ ਸੇਫਟੀ ਐਪ ਇੰਸਟਾਲ ਕਰ ਕੇ ਵੇਚਣ। ਦੂਰਸੰਚਾਰ ਵਿਭਾਗ ਨੇ ਮੋਬਾਈਲ ਕੰਪਨੀਆਂ ਨੂੰ ਨਵੇਂ ਫੋਨਾਂ ਵਿਚ ‘ਸੰਚਾਰ ਸਾਥੀ’ ਐਪ ਪਹਿਲਾਂ ਤੋਂ ਹੀ ਇੰਸਟਾਲ ਕਰਨ ਦੇ ਹੁਕਮ ਦਿੱਤੇ ਹਨ। ਭਾਰਤ ਵਿਚ ਬਣਨ ਵਾਲੇ ਜਾਂ ਬਾਹਰੋਂ ਮੰਗਵਾਏ ਜਾਣ ਵਾਲੇ ਸਾਰੇ ਮੋਬਾਈਲਾਂ ਵਿਚ ਅਗਲੇ 90 ਦਿਨਾਂ ਦੇ ਅੰਦਰ ਇਹ ਐਪ ਹੋਣੀ ਲਾਜ਼ਮੀ ਹੈ, ਜਿਹੜੇ ਫੋਨ ਪਹਿਲਾਂ ਹੀ ਬਣ ਚੁੱਕੇ ਹਨ ਜਾਂ ਬਾਜ਼ਾਰ ਵਿਚ ਵਿਕਰੀ ਲਈ ਉਪਲਬਧ ਹਨ, ਉਨ੍ਹਾਂ ਲਈ ਕੰਪਨੀਆਂ ਨੂੰ ਸਾਫਟਵੇਅਰ ਅਪਡੇਟ ਰਾਹੀਂ ਇਹ ਸਹੂਲਤ ਦੇਣੀ ਪਵੇਗੀ।

ਸਰਕਾਰ ਨੇ ਐਪਲ, ਸੈਮਸੰਗ, ਵੀਵੋ ਅਤੇ ਓਪੋ ਵਰਗੀਆਂ ਸਾਰੀਆਂ ਕੰਪਨੀਆਂ ਨੂੰ 4 ਮਹੀਨਿਆਂ ਅੰਦਰ ਰਿਪੋਰਟ ਸੌਂਪਣ ਲਈ ਕਿਹਾ ਹੈ। ਇਸ ਤੋਂ ਇਲਾਵਾ ਸਰਕਾਰ ਨੇ ਪਿਛਲੇ ਹਫ਼ਤੇ ਵੱਟਸਐਪ, ਸਿਗਨਲ ਅਤੇ ਟੈਲੀਗ੍ਰਾਮ ਵਰਗੀਆਂ ਐਪਾਂ ਲਈ ਵੀ ਨਵੇਂ ਨਿਯਮ ਜਾਰੀ ਕੀਤੇ ਹਨ। ਇਨ੍ਹਾਂ ਤਹਿਤ ਵੈੱਬ ਵਰਜ਼ਨ ’ਤੇ ਵਰਤੋਂਕਾਰ ਹਰ ਛੇ ਘੰਟੇ ਬਾਅਦ ਆਪਣੇ ਆਪ ਲੌਗ-ਆਊਟ ਹੋ ਜਾਵੇਗਾ ਅਤੇ ਦੁਬਾਰਾ ਕੰਮ ਕਰਨ ਲਈ ਕਿਊ ਆਰ ਕੋਡ ਰਾਹੀਂ ਲਿੰਕ ਕਰਨਾ ਪਵੇਗਾ।

‘ਸੰਚਾਰ ਸਾਥੀ’ ਐਪ ਮਈ 2023 ਵਿਚ ਲਾਂਚ ਕੀਤਾ ਗਿਆ, ਸੰਚਾਰ ਸਾਥੀ ਐਪ ਪੋਰਟਲ ਤੁਹਾਨੂੰ ਗੁੰਮ ਹੋਏ ਮੋਬਾਈਲ ਫੋਨਾਂ ਦੀ ਰਿਪੋਰਟ ਕਰਨ ਅਤੇ ਉਹਨਾਂ ਨੂੰ ਬਲਾਕ ਕਰਨ ਦੀ ਆਗਿਆ ਦਿੰਦਾ ਹੈ। ਇਹ ਤੁਹਾਨੂੰ ਸ਼ੱਕੀ ਜਾਂ ਖਤਰਨਾਕ ਵੈੱਬ ਲਿੰਕਾਂ ਦੀ ਰਿਪੋਰਟ ਕਰਨ, ਤੁਹਾਡੇ ਨਾਂਅ 'ਤੇ ਮੋਬਾਈਲ ਕਨੈਕਸ਼ਨਾਂ ਦੀ ਗਿਣਤੀ ਦੀ ਜਾਂਚ ਕਰਨ ਅਤੇ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਤੋਂ ਭਰੋਸੇਯੋਗ ਸੰਪਰਕ ਨੰਬਰਾਂ ਨੂੰ ਦੇਖਣ ਵਿਚ ਵੀ ਮਦਦ ਕਰਦਾ ਹੈ।

ਪਿਛਲੀ ਖ਼ਬਰ ਯੂ.ਏ.ਈ. ਨੇ ਸ਼੍ਰੀਲੰਕਾ ਦੇ ਹੜ੍ਹਾਂ ਲਈ ਤੁਰੰਤ ਮਦਦ ਦੀ ਕੀਤੀ ਸ਼ੁਰੂਆਤ ਅਗਲੀ ਖ਼ਬਰ ਟੀ.ਐਮ.ਸੀ. ਸੰਸਦ ਮੈਂਬਰ ਸਾਗਰਿਕਾ ਘੋਸ਼ ਨੇ ਚੋਣ ਸੁਧਾਰਾਂ 'ਤੇ ਤੁਰੰਤ ਚਰਚਾ ਦੀ ਕੀਤੀ ਮੰਗ