27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਮੁੱਖ ਖੇਤਰਾਂ ਵਿਚ ਸਾਡੇ ਸਹਿਯੋਗ ਦੀ ਮਹੱਤਵਾਪੂਰਨ ਯੋਜਨਾ ਤਿਆਰ ਹੈ - ਵਲਾਦੀਮੀਰ ਪੁਤਿਨ ਆਪਣੀ ਭਾਰਤ ਫੇਰੀ 'ਤੇ

ਨਵੀਂ ਦਿੱਲੀ, 4 ਦਸੰਬਰ (ਏਐਨਆਈ): ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਭਾਰਤ ਨਾਲ ਉਨ੍ਹਾਂ ਦੇ ਦੇਸ਼ ਦੀ ਭਾਈਵਾਲੀ ਤਕਨਾਲੋਜੀ ਅਤੇ ਊਰਜਾ ਸਮੇਤ ਵੱਖ-ਵੱਖ ਖੇਤਰਾਂ ਵਿਚ ਫੈਲੀ ਹੋਈ ...

ਅਜੀਤ ਡੈਸਕ 04-12-2025

ਨਵੀਂ ਦਿੱਲੀ, 4 ਦਸੰਬਰ (ਏਐਨਆਈ): ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਭਾਰਤ ਨਾਲ ਉਨ੍ਹਾਂ ਦੇ ਦੇਸ਼ ਦੀ ਭਾਈਵਾਲੀ ਤਕਨਾਲੋਜੀ ਅਤੇ ਊਰਜਾ ਸਮੇਤ ਵੱਖ-ਵੱਖ ਖੇਤਰਾਂ ਵਿਚ ਫੈਲੀ ਹੋਈ ਹੈ, ਅਤੇ ਦੋਵੇਂ ਦੇਸ਼ ਕਈ ਹੋਰ "ਦਿਲਚਸਪ ਖੇਤਰਾਂ" ਵਿਚ ਸਹਿਯੋਗ ਕਰਨਗੇ।  ਉਨ੍ਹਾਂ ਕਿਹਾ ਕਿ ਭਾਰਤ-ਰੂਸ ਦੀ ਪ੍ਰਮਾਣੂ ਊਰਜਾ ਵਿਚ ਭਾਈਵਾਲੀ ਤਾਮਿਲਨਾਡੂ ਵਿਚ ਸਥਾਪਤ ਪ੍ਰਮੁੱਖ ਕੁਡਨਕੁਲਮ ਪ੍ਰਮਾਣੂ ਊਰਜਾ ਪਲਾਂਟ (ਕੇ.ਕੇ.ਐਨ.ਪੀ.ਪੀ.) ਪ੍ਰੋਜੈਕਟ ਦੁਆਰਾ ਦਰਸਾਈ ਗਈ ਹੈ।

ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਕਿਹਾ ਕਿ ਭਾਰਤ ਅਤੇ ਰੂਸ ਉਨ੍ਹਾਂ ਮੁੱਦਿਆਂ 'ਤੇ ਇਕੱਠੇ ਕੰਮ ਕਰਨਗੇ ਜੋ ਉਨ੍ਹਾਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋਵਾਂ ਦੁਆਰਾ ਮਹੱਤਵਪੂਰਨ ਮੰਨੇ ਜਾਂਦੇ ਹਨ, ਜਿਸ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਵਰਗੇ ਖੇਤਰਾਂ ਵਿਚ ਭਵਿੱਖ ਵਿਚ ਸਹਿਯੋਗ 'ਤੇ ਚਰਚਾ ਹੋਣ ਦੀ ਸੰਭਾਵਨਾ ਹੈ।

ਅਸੀਂ ਮੁੱਖ ਖੇਤਰਾਂ ਵਿਚ ਆਪਣੇ ਸਹਿਯੋਗ ਲਈ ਇਕ ਮਹੱਤਵਾਪੂਰਨ ਯੋਜਨਾ ਬਣਾਈ ਹੈ। ਸਭ ਤੋਂ ਮਹੱਤਵਪੂਰਨ ਖੇਤਰ ਸੱਚਮੁੱਚ ਭਵਿੱਖਮੁਖੀ ਹਨ। ਮੈਂ ਖਾਸ ਤੌਰ 'ਤੇ ਉੱਚ ਤਕਨਾਲੋਜੀ ਦਾ ਹਵਾਲਾ ਦੇ ਰਿਹਾ ਹਾਂ। ਭਾਰਤ ਨਾਲ ਸਾਡੀ ਸਾਂਝੇਦਾਰੀ ਵਿਚ ਪੁਲਾੜ ਖੋਜ, ਪ੍ਰਮਾਣੂ ਊਰਜਾ, ਪ੍ਰਮੁੱਖ ਕੁਡਨਕੁਲਮ ਪ੍ਰਮਾਣੂ ਪਾਵਰ ਪਲਾਂਟ , ਜਹਾਜ਼ ਨਿਰਮਾਣ ਅਤੇ ਹਵਾਬਾਜ਼ੀ ਵਰਗੇ ਖੇਤਰ ਸ਼ਾਮਿਲ ਹਨ ।

ਪਿਛਲੀ ਖ਼ਬਰ ਦੇਰ ਰਾਤ ਕਾਉਂਕੇ ਕਲਾਂ ’ਚ ਹੋਈ ਠਾਹ-ਠਾਹ ਅਗਲੀ ਖ਼ਬਰ ਪੀਐਮ ਮੋਦੀ ਨੂੰ ਮਿਲਣ ਪਹੁੰਚੇ ਡੇਰਾ ਬੱਲਾਂ ਦੇ ਸੰਤ ਨਿਰੰਜਣ ਦਾਸ , ਧਾਰਮਿਕ ਪ੍ਰੋਗਰਾਮਾਂ ਲਈ ਦਿੱਤਾ ਸੱਦਾ