27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਦੇਰ ਰਾਤ ਕਾਉਂਕੇ ਕਲਾਂ ’ਚ ਹੋਈ ਠਾਹ-ਠਾਹ

ਜਗਰਾਉਂ ( ਲੁਧਿਆਣਾ) , 4 ਦਸੰਬਰ ( ਕੁਲਦੀਪ ਸਿੰਘ ਲੋਹਟ ) - ਜਗਰਾਉਂ ਨੇੜਲੇ ਪਿੰਡ ਕਾਉਂਕੇ ਕਲਾਂ ਵਿਖੇ ਦੇਰ ਰਾਤ 9:30 ਦੇ ਕਰੀਬ ਬਾਬਾ ਰੋਡੂ ਦੇ ਅਸਥਾਨ 'ਤੇ ਮੱਥਾ ਟੇਕਣ ਆਏ ਨੌਜਵਾਨ 'ਤੇ ਕੁਝ ...

ਅਜੀਤ ਡੈਸਕ 04-12-2025

ਜਗਰਾਉਂ ( ਲੁਧਿਆਣਾ) , 4 ਦਸੰਬਰ ( ਕੁਲਦੀਪ ਸਿੰਘ ਲੋਹਟ ) - ਜਗਰਾਉਂ ਨੇੜਲੇ ਪਿੰਡ ਕਾਉਂਕੇ ਕਲਾਂ ਵਿਖੇ ਦੇਰ ਰਾਤ 9:30 ਦੇ ਕਰੀਬ ਬਾਬਾ ਰੋਡੂ ਦੇ ਅਸਥਾਨ 'ਤੇ ਮੱਥਾ ਟੇਕਣ ਆਏ ਨੌਜਵਾਨ 'ਤੇ ਕੁਝ ਨੌਜਵਾਨਾਂ 'ਤੇ ਹਮਲੇ ਦੀ ਕੋਸ਼ਿਸ਼ ਕੀਤੀ ਹੈ । ਇਸ ਹਮਲੇ 'ਚ ਪਿੰਡ ਕਾਉਂਕੇ ਕਲਾਂ ਦੇ ਵਾਸੀ ਲਵਕਰਨ ਸਿੰਘ ਦੇ ਗੋਲੀ ਲੱਗੀ ਹੈl ਜਗਰਾਉਂ ਦੇ ਸਿਵਲ ਹਸਪਤਾਲ ਜ਼ੇਰੇ ਇਲਾਜ ਲਵਕਰਨ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਦੇਰ ਸ਼ਾਮ ਬਾਬਾ ਰੋਡੂ ਦੇ ਅਸਥਾਨ 'ਤੇ ਮੱਥਾ ਟੇਕਣ ਗਿਆ ਤਾਂ ਕੁਝ ਨੌਜਵਾਨ ਜੋ ਸਕਾਰਪੀਓ ਗੱਡੀ 'ਤੇ ਸਵਾਰ ਸਨ ਨੇ ਉਸ 'ਤੇ ਗੋਲੀ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਹਮਲੇ ਦੌਰਾਨ ਉਸ ਦੀ ਸੱਜੇ ਮੋਢੇ ਵਿਚ ਗੋਲੀ ਵੱਜੀ l ਲਵਕਰਨ ਅਨੁਸਾਰ ਉਸ ਨੇ ਮੌਕੇ 'ਤੋਂ ਭੱਜ ਕੇ ਮਸਾਂ ਜਾਨ ਬਚਾਈ । ਉਹ ਜ਼ਖ਼ਮੀ ਹਾਲਤ ਵਿਚ ਸਿਵਲ ਹਸਪਤਾਲ ਜਗਰਾਉਂ ਪਹੁੰਚਿਆ । ਸਿਵਲ ਹਸਪਤਾਲ ਜਗਰਾਉਂ ਮੁੱਢਲੇ ਇਲਾਜ ਤੋਂ ਬਾਅਦ ਲਵਕਰਨ ਨੂੰ ਲੁਧਿਆਣਾ ਦੇ ਦਯਾ ਨੰਦ ਹਸਪਤਾਲ ਲਈ ਰੈਫਰ ਕਰ ਦਿੱਤਾ l ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਮੁਖੀ ਸੁਰਜੀਤ ਸਿੰਘ ਸਿਵਲ ਹਸਪਤਾਲ ਮੌਕੇ 'ਤੇ ਪਹੁੰਚ ਗਏ ।  ਐਸ.ਐਚ.ਓ. ਸੁਰਜੀਤ ਸਿੰਘ ਨੇ ਕਿਹਾ ਕਿ ਮਾਮਲਾ ਸ਼ੱਕੀ ਜਾਪਦਾ ਹੈ ,ਜਾਂਚ ਤੋਂ ਬਾਅਦ ਜੋ ਵੀ ਸਚਾਈ ਸਾਹਮਣੇ ਆਵੇਗੀ ਤੇ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ ।

ਪਿਛਲੀ ਖ਼ਬਰ ਸ਼ਾਹਰੁਖ ਅਤੇ ਕਾਜੋਲ ਦੇ ਕਾਂਸੀ ਦੇ ਬੁੱਤ ਦਾ ਲੰਡਨ ਵਿਚ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਉਦਘਾਟਨ ਅਗਲੀ ਖ਼ਬਰ ਮੁੱਖ ਖੇਤਰਾਂ ਵਿਚ ਸਾਡੇ ਸਹਿਯੋਗ ਦੀ ਮਹੱਤਵਾਪੂਰਨ ਯੋਜਨਾ ਤਿਆਰ ਹੈ - ਵਲਾਦੀਮੀਰ ਪੁਤਿਨ ਆਪਣੀ ਭਾਰਤ ਫੇਰੀ 'ਤੇ