22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਚੋਣ ਪੑਚਾਰ ਦੌਰਾਨ ਅਚਾਨਕ ਸਿਹਤ ਵਿਗੜਨ 'ਤੇ ਕਾਂਗਰਸੀ ਆਗੂ ਦੀ ਮੌਤ

ਮਾਛੀਵਾੜਾ ਸਾਹਿਬ 7 ਦਸੰਬਰ (ਮਨੋਜ ਕੁਮਾਰ)- ਹੱਸਦਾ-ਵੱਸਦਾ ਮਾਹੌਲ ਇਕ ਪਲ ਵਿਚ ਉਸ ਸਮੇਂ ਗਮਗੀਨ ਹੋ ਗਿਆ, ਜਦੋਂ ਆਪਣੀ ਨੂੰਹ ਲਈ ਘਰ-ਘਰ ਵੋਟ ਮੰਗ ਰਹੇ 64 ਸਾਲਾ ਕਾਂਗਰਸੀ ਆਗੂ ਮੇਹਰ ਸਿੰਘ...

ਅਜੀਤ ਡੈਸਕ 07-12-2025

ਮਾਛੀਵਾੜਾ ਸਾਹਿਬ 7 ਦਸੰਬਰ (ਮਨੋਜ ਕੁਮਾਰ)- ਹੱਸਦਾ-ਵੱਸਦਾ ਮਾਹੌਲ ਇਕ ਪਲ ਵਿਚ ਉਸ ਸਮੇਂ ਗਮਗੀਨ ਹੋ ਗਿਆ, ਜਦੋਂ ਆਪਣੀ ਨੂੰਹ ਲਈ ਘਰ-ਘਰ ਵੋਟ ਮੰਗ ਰਹੇ 64 ਸਾਲਾ ਕਾਂਗਰਸੀ ਆਗੂ ਮੇਹਰ ਸਿੰਘ ਦੀ ਅਚਾਨਕ ਸਿਹਤ ਵਿਗੜਨ ਕਰਕੇ ਮੌਤ ਹੋ ਗਈ। ਇਹ ਅਫਸੋਸਜਨਕ ਮੰਜ਼ਰ ਉਸ ਸਮੇਂ ਵਾਪਰਿਆ ਜਦੋਂ ਪਿੰਡ ਫਤਿਹਗੜ੍ਹ ਗੁੱਜਰਾਂ ਵਾਸੀ ਮੇਹਰ ਸਿੰਘ ਆਪਣੀ ਨੂੰਹ ਜਿਹੜੀ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਕਾਲਸ ਕਲਾਂ ਜ਼ੋਨ ਤੋਂ ਬਲਾਕ ਸੰਮਤੀ ਦੀ ਚੋਣ ਲੜ ਰਹੀ ਹੈ, ਦੇ ਚੋਣ ਜਲਸੇ ਦੇ ਇਕੱਠ ਵਿਚ  ਵੋਟ ਦੀ ਅਪੀਲ ਕਰ ਰਹੇ ਸਨ। ਇਸ ਮੌਕੇ ਅਚਾਨਕ ਮੇਹਰ ਸਿੰਘ ਦੀ ਛਾਤੀ ਵਿਚ ਦਰਦ ਉੱਠਿਆ ਤੇ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ  ਦੀ ਮੌਕੇ ਉਤੇ ਹੀ ਮੌਤ ਹੋ ਗਈ। ਮ੍ਰਿਤਕ ਸੀਨੀਅਰ ਕਾਂਗਰਸੀ ਆਗੂ ਸੋਮ ਨਾਥ ਦਾ ਸਕਾ ਭਰਾ ਸੀ ਤੇ ਇਲਾਕੇ ਵਿਚ ਇਸ ਪਰਿਵਾਰ ਦਾ ਕਾਫੀ ਰਸੂਖ ਦੱਸਿਆ ਜਾ ਰਿਹਾ ਹੈ।

 

ਪਿਛਲੀ ਖ਼ਬਰ ਨਸ਼ਾ ਵੇਚਣ ਵਾਲਿਆਂ ਦਾ ਵਿਰੋਧ ਕਰਨ ਵਾਲੇ ਹੀ ਫੜੇ, ਪੁਲਿਸ ਦੀ ਕਾਰਵਾਈ ’ਤੇ ਸਿਆਸੀ ਆਗੂਆਂ ਵਲੋਂ ਨਿਖੇਧੀ ਅਗਲੀ ਖ਼ਬਰ 328 ਸਰੂਪਾਂ ਦੇ ਮਾਮਲੇ 'ਚ ਵੱਡੀ ਕਾਰਵਾਈ, -ਸ਼੍ਰੋਮਣੀ ਕਮੇਟੀ ਦੇ ਤਤਕਾਲੀ ਮੁੱਖ ਸਕੱਤਰ ਸਣੇ 16 ਖਿਲਾਫ ਪਰਚਾ ਦਰਜ