23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਇੰਡੀਗੋ ਦਾ ਸੰਕਟ ਅੱਠਵੇਂ ਦਿਨ ਵੀ ਜਾਰੀ

ਨਵੀਂ ਦਿੱਲੀ, 9 ਦਸੰਬਰ- ਇੰਡੀਗੋ ਦਾ ਸੰਚਾਲਨ ਸੰਕਟ ਅੱਠਵੇਂ ਦਿਨ ਵੀ ਜਾਰੀ ਹੈ। ਏਅਰਲਾਈਨ ਨੇ ਅੱਜ ਬੈਂਗਲੁਰੂ ਅਤੇ ਹੈਦਰਾਬਾਦ ਤੋਂ ਲਗਭਗ 180 ਉਡਾਣਾਂ ਰੱਦ ਕਰ ਦਿੱਤੀਆਂ ਹਨ। ਸੂਤਰਾਂ...

ਅਜੀਤ ਡੈਸਕ 09-12-2025

ਨਵੀਂ ਦਿੱਲੀ, 9 ਦਸੰਬਰ- ਇੰਡੀਗੋ ਦਾ ਸੰਚਾਲਨ ਸੰਕਟ ਅੱਠਵੇਂ ਦਿਨ ਵੀ ਜਾਰੀ ਹੈ। ਏਅਰਲਾਈਨ ਨੇ ਅੱਜ ਬੈਂਗਲੁਰੂ ਅਤੇ ਹੈਦਰਾਬਾਦ ਤੋਂ ਲਗਭਗ 180 ਉਡਾਣਾਂ ਰੱਦ ਕਰ ਦਿੱਤੀਆਂ ਹਨ। ਸੂਤਰਾਂ ਨੇ ਦੱਸਿਆ ਕਿ ਦੇਸ਼ ਭਰ ਵਿਚ 230 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਸੂਤਰਾਂ ਨੇ ਇਹ ਵੀ ਦੱਸਿਆ ਕਿ ਇੰਡੀਗੋ ਅੱਜ ਹੈਦਰਾਬਾਦ ਲਈ 58 ਉਡਾਣਾਂ ਨਹੀਂ ਚਲਾ ਰਹੀ ਹੈ। ਇਨ੍ਹਾਂ ਵਿਚ 14 ਆਗਮਨ ਅਤੇ 44 ਰਵਾਨਗੀ ਉਡਾਣਾਂ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਬੈਂਗਲੁਰੂ ਹਵਾਈ ਅੱਡੇ ਤੋਂ ਰੱਦ ਕੀਤੀਆਂ ਗਈਆਂ ਉਡਾਣਾਂ ਦੀ ਗਿਣਤੀ 121 ਹੈ, ਜਿਸ ਵਿਚ 58 ਆਗਮਨ ਅਤੇ 63 ਰਵਾਨਗੀ ਉਡਾਣਾਂ ਸ਼ਾਮਿਲ ਹਨ।

ਪਿਛਲੀ ਖ਼ਬਰ ਗੋਨਿਆਣਾ ਭਾਈ ਜਗਤਾ ਜੀ ਰੇਲਵੇ ਸਟੇਸ਼ਨ ’ਤੇ 35 ਮਿੰਟ ਰੁਕੀ ਵੰਦੇ ਭਾਰਤ ਐਕਸਪ੍ਰੈਸ ਅਗਲੀ ਖ਼ਬਰ ਪੁਲਿਸ ਹਿਰਾਸਤ ਵਿਚ ਮਰੇ ਨੌਜਵਾਨ ਦੇ ਪਰਿਵਾਰ ਨਾਲ ਅੱਜ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਕਰਨਗੇ ਮੁਲਾਕਾਤ