23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਲੋਕ ਸਭਾ ’ਚ ਚੋਣ ਸੁਧਾਰਾਂ ’ਤੇ ਚਰਚਾ

ਨਵੀਂ ਦਿੱਲੀ, 9 ਦਸੰਬਰ- ਅੱਜ ਲੋਕ ਸਭਾ ਵਿਚ ਸਰਦ ਰੁੱਤ ਸੈਸ਼ਨ ਦੇ ਸੱਤਵੇਂ ਦਿਨ ਪ੍ਰਸ਼ਨ ਕਾਲ ਚੱਲ ਰਿਹਾ ਹੈ। ਇਸ ਤੋਂ ਬਾਅਦ ਚੋਣ ਸੁਧਾਰਾਂ ਅਤੇ ਐਸ.ਆਈ.ਆਰ. 'ਤੇ ਚਰਚਾ ਹੋਵੇਗੀ। ਇਸ ਲਈ ...

ਅਜੀਤ ਡੈਸਕ 09-12-2025

ਨਵੀਂ ਦਿੱਲੀ, 9 ਦਸੰਬਰ- ਅੱਜ ਲੋਕ ਸਭਾ ਵਿਚ ਸਰਦ ਰੁੱਤ ਸੈਸ਼ਨ ਦੇ ਸੱਤਵੇਂ ਦਿਨ ਪ੍ਰਸ਼ਨ ਕਾਲ ਚੱਲ ਰਿਹਾ ਹੈ। ਇਸ ਤੋਂ ਬਾਅਦ ਚੋਣ ਸੁਧਾਰਾਂ ਅਤੇ ਐਸ.ਆਈ.ਆਰ. 'ਤੇ ਚਰਚਾ ਹੋਵੇਗੀ। ਇਸ ਲਈ ਦਸ ਘੰਟੇ ਦਾ ਸਮਾਂ ਦਿੱਤਾ ਗਿਆ ਹੈ। ਬਹਿਸ ਦੀ ਸ਼ੁਰੂਆਤ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਕਰਨਗੇ।

ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ 10 ਦਸੰਬਰ ਨੂੰ ਇਸ ਦਾ ਜਵਾਬ ਦੇਣਗੇ। ਸੀਨੀਅਰ ਭਾਜਪਾ ਨੇਤਾ ਨਿਸ਼ੀਕਾਂਤ ਦੂਬੇ, ਪੀ.ਪੀ. ਚੌਧਰੀ, ਅਭਿਜੀਤ ਗੰਗੋਪਾਧਿਆਏ ਅਤੇ ਸੰਜੇ ਜੈਸਵਾਲ ਦੇ ਇਨ੍ਹਾਂ ਦੋ ਦਿਨਾਂ ਬਹਿਸ ਵਿਚ ਹਿੱਸਾ ਲੈਣ ਦੀ ਸੰਭਾਵਨਾ ਹੈ। ਇਸ ਦੌਰਾਨ ਕਾਂਗਰਸ ਵਲੋਂ 10 ਨੇਤਾ ਹਿੱਸਾ ਲੈਣਗੇ।

ਪਿਛਲੀ ਖ਼ਬਰ ਲੋਕ ਸਭਾ ’ਚ ਚੋਣ ਸੁਧਾਰਾਂ ਤੇ ਐਸ.ਆਈ.ਆਰ. ’ਤੇ ਮਨੀਸ਼ ਤਿਵਾੜੀ ਵਲੋਂ ਚਰਚਾ ਸ਼ੁਰੂ ਅਗਲੀ ਖ਼ਬਰ ਗੋਨਿਆਣਾ ਭਾਈ ਜਗਤਾ ਜੀ ਰੇਲਵੇ ਸਟੇਸ਼ਨ ’ਤੇ 35 ਮਿੰਟ ਰੁਕੀ ਵੰਦੇ ਭਾਰਤ ਐਕਸਪ੍ਰੈਸ