ਨਵੀਂ ਦਿੱਲੀ, 9 ਦਸੰਬਰ (ਏ.ਐਨ.ਆਈ.)- ਨਵੀਂ ਦਿੱਲੀ 'ਚ ਸਰਦ ਰੁੱਤ ਸਮਾਗਮ ਚੱਲ ਰਿਹਾ ਹੈ। ਕਾਂਗਰਸ ਦੇ ਸੰਸਦ ਮੈਂਬਰ ਰੇਣੂਕਾ ਚੌਧਰੀ ਨੇ 'ਵੰਦੇ ਮਾਤਰਮ' ਦੇ 150 ਸਾਲ ਪੂਰੇ ਹੋਣ 'ਤੇ ਸੰਸਦ 'ਚ ਇਕ ਵਿਸ਼ੇਸ਼ ਚਰਚਾ ਦੌਰਾਨ ਭਾਜਪਾ 'ਤੇ ਹੱਲਾ ਬੋਲਿਆ ਹੈ।
ਉਨ੍ਹਾਂ ਕਿਹਾ ਕਿ ਵੰਦੇ ਮਾਤਰਮ ਦਾ ਜ਼ਿਕਰ ਉਨ੍ਹਾਂ ਲੋਕਾਂ ਦੁਆਰਾ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੇ ਬਾਹਰੀ ਲੋਕਾਂ ਅੱਗੇ ਆਤਮ ਸਮਰਪਣ ਕਰ ਦਿੱਤਾ ਸੀ। ਦੇਸ਼ ਦੀ ਆਜ਼ਾਦੀ ਦੇ ਸਮੇਂ ਇਹ ਲੋਕ ਕਿੱਥੇ ਸਨ? ਪੰਡਿਤ ਜਵਾਹਰ ਲਾਲ ਨਹਿਰੂ ਨੇ ਜੇਲ੍ਹ 'ਚ ਬੈਠ ਕੇ ਦੇਸ਼ ਦਾ ਇਤਿਹਾਸ ਲਿਖਿਆ ਸੀ...