23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਸ਼ਹਿਰੀ ਹਵਾਬਾਜ਼ੀ ਮੰਤਰੀ ਵਲੋਂ ਇੰਡੀਗੋ ਉਡਾਣਾਂ ਵਿਚ 10 ਫ਼ੀਸਦੀ ਕਟੌਤੀ ਦੇ ਹੁਕਮ

ਨਵੀਂ ਦਿੱਲੀ, 9 ਦਸੰਬਰ - ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਅੱਜ ਕਿਹਾ ਕਿ ਇੰਡੀਗੋ ਨੂੰ ਲੀਹ ’ਤੇ ਲੈ ਕੇ ਆਉਣ ਲਈ ਇਸ ਦੀਆਂ 10 ਫ਼ੀਸਦੀ ਉਡਾਣਾਂ ਵਿਚ ਕਟੌਤੀ ਕਰਨ ਦੇ ਹੁਕਮ ਦਿੱਤੇ ਗਏ ...

ਅਜੀਤ ਡੈਸਕ 09-12-2025

ਨਵੀਂ ਦਿੱਲੀ, 9 ਦਸੰਬਰ - ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਅੱਜ ਕਿਹਾ ਕਿ ਇੰਡੀਗੋ ਨੂੰ ਲੀਹ ’ਤੇ ਲੈ ਕੇ ਆਉਣ ਲਈ ਇਸ ਦੀਆਂ 10 ਫ਼ੀਸਦੀ ਉਡਾਣਾਂ ਵਿਚ ਕਟੌਤੀ ਕਰਨ ਦੇ ਹੁਕਮ ਦਿੱਤੇ ਗਏ ਹਨ। ਇੰਡੀਗੋ ਦੀਆਂ ਪਿਛਲੇ ਹਫਤੇ ਦੌਰਾਨ ਹਜ਼ਾਰਾਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ ਜਿਸ ਕਾਰਨ ਯਾਤਰੀਆਂ ਨੂੰ ਖਾਸੀ ਪ੍ਰੇਸ਼ਾਨੀ ਹੋਈ ਸੀ।

ਇੰਡੀਗੋ ਦੇ ਸੀ.ਈ.ਓ. ਪੀਟਰ ਐਲਬਰਸ ਦੀ ਇਕ ਤਸਵੀਰ ਪੋਸਟ ਕਰਦੇ ਹੋਏ ਮੰਤਰੀ ਰਾਮ ਮੋਹਨ ਨਾਇਡੂ ਨੇ ਕਿਹਾ ਕਿ ਏਅਰਲਾਈਨ ਪ੍ਰਬੰਧਨ ਨੂੰ ਇਸ ਸੰਬੰਧੀ ਸੱਦਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇੰਡੀਗੋ ਦੇ ਰੂਟਾਂ ਨੂੰ ਘਟਾਉਣ ਨਾਲ ਇਸ ਏਅਰਲਾਈਨ ਦਾ ਸੰਚਾਲਨ ਸਥਿਰ ਹੋਵੇਗਾ ਤੇ ਇਸ ਦੀਆਂ ਉਡਾਣਾਂ ਰੱਦ ਨਹੀਂ ਹੋਣਗੀਆਂ। ਇੰਡੀਗੋ ਪਹਿਲਾਂ ਵਾਂਗ ਆਪਣੀਆਂ ਸਾਰੀਆਂ ਮੰਜ਼ਿਲਾਂ ਨੂੰ ਕਵਰ ਕਰਨਾ ਜਾਰੀ ਰੱਖੇਗੀ। ਜ਼ਿਕਰਯੋਗ ਹੈ ਕਿ ਇਹ ਕਟੌਤੀ ਹਵਾਈ ਉਡਾਣਾਂ ਦੇ ਨਿਗਰਾਨ ਡੀ.ਜੀ.ਸੀ.ਏ. ਦੇ ਦਿੱਤੇ ਹੁਕਮ ਤੋਂ ਦੁੱਗਣੀ ਹੈ। ਏਅਰਲਾਈਨ ਨੇ ਕਿਹਾ ਕਿ ਨੈੱਟਵਰਕ ਵਿੱਚ ਸੁਧਾਰ ਹੋਇਆ ਹੈ ਤੇ ਸਾਰੇ 138 ਸਟੇਸ਼ਨਾਂ ਲਈ ਉਡਾਣਾਂ ਬਹਾਲ ਕੀਤੀਆਂ ਗਈਆਂ ਹਨ।

ਪਿਛਲੀ ਖ਼ਬਰ ਸਿੰਧੀਆ ਨੇ ਐਪੈਕਸ ਕੌਂਸਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਭਾਰਤ ਨੇ 6-ਜੀ ਲੀਡਰਸ਼ਿਪ ਲਈ 2030 ਦਾ ਟੀਚਾ ਕੀਤਾ ਨਿਰਧਾਰਤ ਅਗਲੀ ਖ਼ਬਰ 35 ਸਾਲਾਂ ਦੇ ਸੀ.ਪੀ.ਆਈ.ਐਮ. ਸ਼ਾਸਨ ਨੇ ਤ੍ਰਿਪੁਰਾ ਨੂੰ ਤਬਾਹ ਕਰ ਦਿੱਤਾ- ਮਾਨਿਕ ਸਾਹਾ