23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-12-2025

ਖੇਤਾਂ 'ਚ ਲੜਕੀ ਦੀ ਮਿਲੀ ਲਾਸ਼

ਕੋਟ ਈਸੇ ਖਾਂ (ਮੋਗਾ), 12 ਦਸੰਬਰ (ਗੁਰਮੀਤ ਸਿੰਘ ਖ਼ਾਲਸਾ) - ਜ਼ਿਲਾ ਮੋਗਾ ਦੇ ਪਿੰਡ ਲੁਹਾਰਾ ਨਜ਼ਦੀਕ ਮੇਨ ਰੋਡ ਮੁੱਖ ਮਾਰਗ ਦੇ ਨਾਲ ਲੱਗਦੇ ਖੇਤਾਂ ਵਿਚੋਂ ਇੱਕ ਲੜਕੀ ਦੀ ਲਾਸ਼ ਮਿਲਣ 'ਤੇ ਸਨਸਨੀ...

ਅਜੀਤ ਡੈਸਕ 12-12-2025

ਕੋਟ ਈਸੇ ਖਾਂ (ਮੋਗਾ), 12 ਦਸੰਬਰ (ਗੁਰਮੀਤ ਸਿੰਘ ਖ਼ਾਲਸਾ) - ਜ਼ਿਲਾ ਮੋਗਾ ਦੇ ਪਿੰਡ ਲੁਹਾਰਾ ਨਜ਼ਦੀਕ ਮੇਨ ਰੋਡ ਮੁੱਖ ਮਾਰਗ ਦੇ ਨਾਲ ਲੱਗਦੇ ਖੇਤਾਂ ਵਿਚੋਂ ਇੱਕ ਲੜਕੀ ਦੀ ਲਾਸ਼ ਮਿਲਣ 'ਤੇ ਸਨਸਨੀ ਫੈਲ ਗਈ। ਦੁਪਹਿਰ ਮੌਕੇ ਲਾਸ਼ ਮਿਲਣ ਦੀ ਨੇੜਲੇ ਲੋਕਾਂ ਨੂੰ ਜਾਣਕਾਰੀ ਮਿਲਦਿਆਂ ਉਥੇ ਵੱਡਾ ਇੱਕਠ ਹੋ ਗਿਆ। ਮੌਕੇ 'ਤੇ ਹੀ ਥਾਣਾ ਮੁਖੀ ਜਨਕ ਰਾਜ ਵੱਲੋਂ ਪੁੱਜ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ । ਦੱਸਣਾ ਬਣਦਾ ਹੈ ਕਿ ਲੜਕੀ ਦਾ ਪਿਤਾ ਨੇੜਲੇ ਭੱਠੇ 'ਤੇ ਕੰਮ ਕਰਦਾ ਹੈ ਅਤੇ ਦੋ ਤਿੰਨ ਦਿਨ ਪਹਿਲਾਂ ਤੋਂ ਲੜਕੀ ਗੁੰਮ ਸੀ ਤੇ ਪਰਿਵਾਰ ਵਲੋਂ ਭਾਲ ਕੀਤੀ ਜਾ ਰਹੀ ਸੀ। ਲੜਕੀ ਦੀ ਲਾਸ਼ ਵੀ ਇਸੇ ਭੱਠੇ ਤੋਂ ਕੁੱਝ ਦੂਰੀ 'ਤੇ ਖੇਤਾਂ ਵਿੱਚੋਂ ਮਿਲੀ ਹੈ।

ਪਿਛਲੀ ਖ਼ਬਰ ਨਾਕੇਬੰਦੀ ਦੌਰਾਨ ਬੱਸ ਵਿਚੋਂ 35 ਲੱਖ ਰੁੁਪਏ ਬਰਾਮਦ ਅਗਲੀ ਖ਼ਬਰ ਭੁਚਾਲ ਦੇ ਤੇਜ਼ ਝਟਕਿਆਂ ਨਾਲ ਕੰਬਿਆ ਜਾਪਾਨ