23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-12-2025

ਕੂੜੇ ਦੇ ਢੇਰ ’ਚ ਲੱਗੀ ਅੱਗ ਵਿਚ ਡਿੱਗਣ ਕਾਰਨ ਨੌਜਵਾਨ ਦੀ ਮੌਤ

ਪਟਿਆਲਾ, 13 ਦਸੰਬਰ (ਅਮਨਦੀਪ ਸਿੰਘ)- ਪਟਿਆਲਾ ਦੇ 21 ਨੰਬਰ ਫਾਟਕ ਦੇ ਨਜ਼ਦੀਕ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਇਕ ਨੌਜਵਾਨ ਦੀ ਮ੍ਰਿਤਕ ਦੇਹ ਸੜਕ ਕਿਨਾਰੇ....

ਅਜੀਤ ਡੈਸਕ 13-12-2025

ਪਟਿਆਲਾ, 13 ਦਸੰਬਰ (ਅਮਨਦੀਪ ਸਿੰਘ)- ਪਟਿਆਲਾ ਦੇ 21 ਨੰਬਰ ਫਾਟਕ ਦੇ ਨਜ਼ਦੀਕ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਇਕ ਨੌਜਵਾਨ ਦੀ ਮ੍ਰਿਤਕ ਦੇਹ ਸੜਕ ਕਿਨਾਰੇ ਮਿਲੀ। ਜਾਣਕਾਰੀ ਅਨੁਸਾਰ ਇਸ ਨੌਜਵਾਨ ਦਾ ਨਾਮ ਗੁਰਤੇਜ ਸਿੰਘ ਉਮਰ ਲਗਭਗ 34 ਸਾਲ ਹੈ, ਜੋ ਸੜਕ ਕਿਨਾਰੇ ਕੂੜੇ ਦੇ ਢੇਰ ਵਿਚ ਲੱਗੀ ਅੱਗ ਵਿਚ ਡਿੱਗਣ ਨਾਲ ਅੱਗ ਦੀ ਲਪੇਟ ਵਿਚ ਆ ਗਿਆ ਤੇ ਉਸ ਦੀ ਮੌਤ ਹੋ ਗਈ। ਇਹ ਨੌਜਵਾਨ ਪਿੰਡ ਬਲਬੇੜੇ ਦਾ ਰਹਿਣ ਵਾਲਾ ਸੀ ਤੇ ਐਨਕਾਂ ਦੀ ਦੁਕਾਨ ਵਿਚ ਕੰਮ ਕਰਦਾ ਸੀ। ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੀ ਪੁਲਿਸ ਪਾਰਟੀ ਵਲੋ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਨਾਲ ਹੀ ਫੋਰੇਂਸਿਕ ਟੀਮ ਵਲੋਂ ਵੀ ਜਾਂਚ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਨਵਾਂਸ਼ਹਿਰ ਦੇ ਵਪਾਰੀ ਦੀ ਭੇਦਭਰੀ ਹਾਲਤ ’ਚ ਮੌਤ ਅਗਲੀ ਖ਼ਬਰ ਮੈਸੀ ਨੂੰ ਦੇਖਣ ਆਏ ਫੈਨਜ਼ ਨੇ ਕੀਤਾ ਹੰਗਾਮਾ