26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-12-2025

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ 'ਚ 44 ਪ੍ਰਤੀਸ਼ਤ ਤੋਂ ਵੱਧ ਵੋਟਾਂ ਪੋਲ ਹੋਈਆਂ

ਕਪੂਰਥਲਾ, 14 ਦਸੰਬਰ (ਅਮਰਜੀਤ ਕੋਮਲ)-ਜ਼ਿਲ੍ਹੇ ਵਿਚ ਜ਼ਿਲ੍ਹਾ ਪ੍ਰੀਸ਼ਦ ਦੇ 10 ਜ਼ੋਨਾਂ ਤੇ 5 ਬਲਾਕ ਸੰਮਤੀਆਂ ਕਪੂਰਥਲਾ, ਸੁਲਤਾਨਪੁਰ ਲੋਧੀ, ਫੱਤੂਢੀਂਗਾ, ਭੁਲੱਥ ਤੇ ਫਗਵਾੜਾ ਦੇ 88 ਜ਼ੋਨਾਂ ਵਿਚ ...

ਅਜੀਤ ਡੈਸਕ 14-12-2025

ਕਪੂਰਥਲਾ, 14 ਦਸੰਬਰ (ਅਮਰਜੀਤ ਕੋਮਲ)-ਜ਼ਿਲ੍ਹੇ ਵਿਚ ਜ਼ਿਲ੍ਹਾ ਪ੍ਰੀਸ਼ਦ ਦੇ 10 ਜ਼ੋਨਾਂ ਤੇ 5 ਬਲਾਕ ਸੰਮਤੀਆਂ ਕਪੂਰਥਲਾ, ਸੁਲਤਾਨਪੁਰ ਲੋਧੀ, ਫੱਤੂਢੀਂਗਾ, ਭੁਲੱਥ ਤੇ ਫਗਵਾੜਾ ਦੇ 88 ਜ਼ੋਨਾਂ ਵਿਚ ਅੱਜ ਵੋਟਾਂ ਪਾਉਣ ਦਾ ਕੰਮ ਅਮਨ-ਅਮਾਨ ਨਾਲ ਸਮਾਪਤ ਹੋਇਆ ਤੇ ਜ਼ਿਲ੍ਹੇ ਵਿਚ 44 ਫ਼ੀਸਦੀ ਵੋਟਾਂ ਪੋਲ ਹੋਈਆਂ | ਚੋਣ ਪ੍ਰਕਿਰਿਆ ਅਮਨ-ਅਮਾਨ ਨਾਲ ਸਮਾਪਤ ਹੋਣ 'ਤੇ ਜ਼ਿਲ੍ਹਾ ਚੋਣ ਅਫ਼ਸਰ- ਕਮ- ਡਿਪਟੀ ਕਮਿਸ਼ਨਰ ਕਪੂਰਥਲਾ ਨੇ ਜ਼ਿਲ੍ਹੇ ਦੇ ਵੋਟਰਾਂ, ਚੋਣ ਅਮਲੇ ਤੇ ਸੁਰੱਖਿਆ ਦਸਤਿਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਨਾਲ ਚੋਣ ਪ੍ਰੀਕਿਰਿਆ ਸੁਚਾਰੂ ਤਰੀਕੇ ਨਾਲ ਨੇਪਰੇ ਚੜ੍ਹੀ | ਚੋਣ ਦੌਰਾਨ ਲੋਕਾਂ ਨੇ ਬਿਨ੍ਹਾਂ ਕਿਸੇ ਡਰ ਭੈਅ ਦੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ | ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਅੱਜ ਪਈਆਂ ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਹੋਵੇਗੀ | ਇਸੇ ਦੌਰਾਨ ਹੀ ਐਸ.ਐਸ.ਪੀ. ਗੌਰਵ ਤੂਰਾ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ | ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਚੋਣ ਅਮਲਾ ਸ਼ਾਂਤਮਈ ਰਿਹਾ | ਇਸੇ ਤਰ੍ਹਾਂ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਵਰਿੰਦਰਪਾਲ ਸਿੰਘ ਬਾਜਵਾ ਵਲੋਂ ਉੱਚਾ ਤੇ ਫੱਤੂਢੀਂਗਾ ਦੇ ਪੋਲਿੰਗ ਬੂਥਾਂ, ਰਿਟਰਨਿੰਗ ਅਫ਼ਸਰ- ਕਮ- ਐਸ.ਡੀ.ਐਮ. ਡਾ. ਇਰਵਿਨ ਕੌਰ ਵਲੋਂ ਕਪੂਰਥਲਾ ਉੱਪ ਮੰਡਲ ਦੇ ਵੱਖ-ਵੱਖ ਪਿੰਡਾਂ, ਰਿਟਰਨਿੰਗ ਅਫ਼ਸਰ ਕਮ ਐਸ.ਡੀ.ਐਮ. ਸੁਲਤਾਨਪੁਰ ਲੋਧੀ ਅਲਕਾ ਕਾਲੀਆ ਵਲੋਂ ਸੁਲਤਾਨਪੁਰ ਲੋਧੀ ਦੇ ਵੱਖ-ਵੱਖ ਬੂਥਾਂ ਦੌਰਾ ਕਰਕੇ ਚੋਣ ਅਮਲ ਦਾ ਜਾਇਜ਼ਾ ਲਿਆ ਗਿਆ |

ਪਿਛਲੀ ਖ਼ਬਰ ਬਲਾਕ ਮੱਖੂ ਅਧੀਨ ਪੈਂਦੇ ਫ਼ਤਹਿਗੜ੍ਹ ਸਭਰਾ ਅਤੇ ਅਕਬਰ ਵਾਲਾ ਜ਼ੋਨ 'ਚ 53 ਪ੍ਰਤੀਸ਼ਤ ਦੇ ਕਰੀਬ ਹੋਈ ਪੋਲਿੰਗ ਅਗਲੀ ਖ਼ਬਰ ਸੁਨੀਲ ਕੁਮਾਰ ਜਾਖੜ ਨੇ ਨਿਤਿਨ ਨਬੀਨ ਨੂੰ ਭਾਜਪਾ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਨਿਯੁਕਤ ਹੋਣ 'ਤੇ ਦਿੱਤੀ ਵਧਾਈ