25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-12-2025

ਹਲਕਾ ਬਾਬਾ ਬਕਾਲਾ ਸਾਹਿਬ ਵਿਚ 40 ਫ਼ੀਸਦੀ ਵੋਟ ਹੋਈ ਪੋਲ

ਬਾਬਾ ਬਕਾਲਾ ਸਾਹਿਬ ,14 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ) - ਅੱਜ ਸਬ ਡਵੀਜਨ ਬਾਬਾ ਬਕਾਲਾ ਸਾਹਿਬ ਵਿਚ ਬਲਾਕ ਸੰਮਤੀ ਰਈਆ ਨਾਲ ਸੰਬੰਧਿਤ 19 ਜ਼ੋਨਾਂ ਵਿਚ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਜ਼ੋਨ ...

ਅਜੀਤ ਡੈਸਕ 14-12-2025

ਬਾਬਾ ਬਕਾਲਾ ਸਾਹਿਬ ,14 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ) - ਅੱਜ ਸਬ ਡਵੀਜਨ ਬਾਬਾ ਬਕਾਲਾ ਸਾਹਿਬ ਵਿਚ ਬਲਾਕ ਸੰਮਤੀ ਰਈਆ ਨਾਲ ਸੰਬੰਧਿਤ 19 ਜ਼ੋਨਾਂ ਵਿਚ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਜ਼ੋਨ ਨੰ -18 ਵਡਾਲਾ ਕਲਾਂ ਲਈ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਵੋਟਾਂ ਪਾਉਣ ਦਾ ਕੰਮ ਅਮਨ-ਆਮਨ ਨਾਲ ਨੇਪਰੇ ਚੜ੍ਹ ਗਿਆ । ਕਿਸੇ ਵੀ ਪਾਸਿਉਂ ਕੋਈ ਅਣਸੁਖਾਵੀਂ ਘਟਨਾ ਦੀ ਖ਼ਬਰ ਨਹੀਂ ਹੈ । ਸਥਾਨਕ ਚੋਣ ਅਧਿਕਾਰੀ- ਕਮ- ਤਹਿਸੀਲਦਾਰ ਮੈਡਮ ਰੌਬਿਨਜੀਤ ਕੌਰ ਨੇ ਦੱਸਿਆ ਹੈ ਕਿ ਹਲਕਾ ਬਾਬਾ ਬਕਾਲਾ ਸਾਹਿਬ ਵਿਚ 40 ਫ਼ੀਸਦੀ ਵੋਟ ਪੋਲ ਹੋਈ ਹੈ ਅਤੇ ਲੋਕਾਂ ਨੇ ਬਹੁਤ ਹੀ ਸੰਜਮ ਅਤੇ ਸੂਝ ਨਾਲ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ। ਮੈਡਮ ਰੌਬਿਨਜੀਤ ਕੌਰ ਨੇ ਜਿੱਥੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ ਹੈ, ਉਥੇ ਸਮੂਹ ਪੋਲਿੰਗ ਅਮਲਾ ਤੇ ਸਟਾਫ ਦਾ ਵੀ ਧੰਨਵਾਦ ਕੀਤਾ ਹੈ ।

ਪਿਛਲੀ ਖ਼ਬਰ ਵੋਟਿੰਗ ਕਾਰਜ਼ ਸ਼ਾਂਤੀਪੂਰਨ ਮੁਕੰਮਲ ਕਰਨ ਲਈ ਸਮੁੱਚਾ ਚੋਣ ਅਮਲਾ ਅਤੇ ਰਾਜਸੀ ਪਾਰਟੀਆਂ ਵਧਾਈ ਦੀਆਂ ਪਾਤਰ -ਐਸ.ਡੀ.ਐਮ. ਅਗਲੀ ਖ਼ਬਰ ਜ਼ਿਲ੍ਹਾ ਬਰਨਾਲਾ ਵਿਚ ਸ਼ਾਮ 4 ਵਜੇ ਤੱਕ ਕੁੱਲ 45.10 ਫ਼ੀਸਦੀ ਹੋਈ ਵੋਟਿੰਗ