13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-12-2025

ਸੱਚਾਈ ਦੀ ਅੱਜ ਹੋਈ ਹੈ ਜਿੱਤ- ਕਾਂਗਰਸ

ਨਵੀਂ ਦਿੱਲੀ, 16 ਦਸੰਬਰ - ਗਾਂਧੀ ਪਰਿਵਾਰ ਨੂੰ ਮੰਗਲਵਾਰ ਨੂੰ ਨੈਸ਼ਨਲ ਹੈਰਾਲਡ ਮਾਮਲੇ ਵਿਚ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਤੋਂ ਵੱਡੀ ਰਾਹਤ ਮਿਲਣ ਤੋਂ ਬਾਅਦ ਆਪਣੇ ਅਧਿਕਾਰਤ ਐਕਸ...

ਅਜੀਤ ਡੈਸਕ 16-12-2025

ਨਵੀਂ ਦਿੱਲੀ, 16 ਦਸੰਬਰ - ਗਾਂਧੀ ਪਰਿਵਾਰ ਨੂੰ ਮੰਗਲਵਾਰ ਨੂੰ ਨੈਸ਼ਨਲ ਹੈਰਾਲਡ ਮਾਮਲੇ ਵਿਚ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਤੋਂ ਵੱਡੀ ਰਾਹਤ ਮਿਲਣ ਤੋਂ ਬਾਅਦ ਆਪਣੇ ਅਧਿਕਾਰਤ ਐਕਸ ਅਕਾਊਂਟ ਤੋਂ ਇਕ ਪੋਸਟ ਵਿਚ ਕਾਂਗਰਸ ਨੇ ਲਿਖਿਆ ਕਿ ਸੱਚਾਈ ਦੀ ਜਿੱਤ ਹੋਈ ਹੈ ਮੋਦੀ ਸਰਕਾਰ ਦੀਆਂ ਦੁਰਭਾਵਨਾਪੂਰਨ ਅਤੇ ਗੈਰ-ਕਾਨੂੰਨੀ ਕਾਰਵਾਈਆਂ ਪੂਰੀ ਤਰ੍ਹਾਂ ਬੇਨਕਾਬ ਹੋ ਗਈਆਂ ਹਨ।

ਮਾਣਯੋਗ ਅਦਾਲਤ ਨੇ ਯੰਗ ਇੰਡੀਅਨ ਮਾਮਲੇ ਵਿਚ ਕਾਂਗਰਸ ਲੀਡਰਸ਼ਿਪ, ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵਿਰੁੱਧ ਈ.ਡੀ. ਦੀ ਕਾਰਵਾਈ ਨੂੰ ਗੈਰ-ਕਾਨੂੰਨੀ ਅਤੇ ਦੁਰਭਾਵਨਾਪੂਰਨ ਪਾਇਆ ਹੈ। ਅਦਾਲਤ ਨੇ ਫੈਸਲਾ ਸੁਣਾਇਆ ਹੈ ਕਿ ਈ.ਡੀ. ਦਾ ਇਸ ਮਾਮਲੇ ਵਿਚ ਕੋਈ ਅਧਿਕਾਰ ਖੇਤਰ ਨਹੀਂ ਹੈ ਅਤੇ ਇਸ ਕੋਲ ਐਫ.ਆਈ.ਆਰ. ਦੀ ਘਾਟ ਹੈ, ਜਿਸ ਤੋਂ ਬਿਨਾਂ ਕੋਈ ਕੇਸ ਨਹੀਂ ਬਣ ਸਕਦਾ।

ਪਿਛਲੀ ਖ਼ਬਰ ਰਾਣਾ ਬਲਾਚੌਰੀਆ ਕਤਲ ਮਾਮਲਾ: 2 ਸ਼ੂਟਰਾਂ ਦੀ ਹੋਈ ਪਛਾਣ- ਐਸ.ਐਸ.ਪੀ. ਮੋਹਾਲੀ ਅਗਲੀ ਖ਼ਬਰ ਨੈਸ਼ਨਲ ਹੈਰਾਲਡ ਮਾਮਲਾ:ਸੋਨੀਆ ਤੇ ਰਾਹੁਲ ਗਾਂਧੀ ਨੂੰ ਅਦਾਲਤ ਤੋਂ ਵੱਡੀ ਰਾਹਤ