23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-12-2025

ਜਥੇਦਾਰ ਗੜਗੱਜ ਵਲੋਂ ਸ਼ਿਲਾਂਗ ਦੀ ਪੰਜਾਬੀ ਲੇਨ ਦੇ ਸਿੱਖਾਂ ਨਾਲ ਮੁਲਾਕਾਤ

ਅੰਮ੍ਰਿਤਸਰ, 16 ਦਸੰਬਰ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਮੇਘਾਲਿਆ ਦੇ ਸ਼ਿਲਾਂਗ ਸ਼ਹਿਰ ਵਿਚ....

ਅਜੀਤ ਡੈਸਕ 16-12-2025

ਅੰਮ੍ਰਿਤਸਰ, 16 ਦਸੰਬਰ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਮੇਘਾਲਿਆ ਦੇ ਸ਼ਿਲਾਂਗ ਸ਼ਹਿਰ ਵਿਚ ਪੰਜਾਬੀ ਲੇਨ ਵਿਖੇ ਵੱਸਦੇ ਸਿੱਖਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹਾਲ ਜਾਣਿਆ। ਇਸ ਦੌਰਾਨ ਇਥੇ ਸਥਿਤ ਜਥੇਦਾਰ ਗੜਗੱਜ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਵੀ ਨਤਮਸਤਕ ਹੋਏ ਅਤੇ ਉਨ੍ਹਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਚਲਾਏ ਜਾਂਦੇ ਗੁਰੂ ਨਾਨਕ ਸਕੂਲ ਦਾ ਵੀ ਦੌਰਾ ਕੀਤਾ।

ਜਥੇਦਾਰ ਗੜਗੱਜ ਨੇ ਪੰਜਾਬੀ ਲੇਨ ਵਿਚ ਵੱਸਦੇ ਸਿੱਖਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਪਾਸੋਂ ਦਿੱਕਤਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਇਥੋਂ ਦੇ ਮੌਜੂਦਾ ਹਾਲਾਤ ’ਤੇ ਸਥਿਤੀ ਨੂੰ ਦੇਖਿਆ। ਜਥੇਦਾਰ ਗੜਗੱਜ ਨੇ ਕਿਹਾ ਕਿ ਸ਼ਿਲਾਂਗ ਦੀ ਪੰਜਾਬੀ ਲੇਨ ਵਿਚ ਵੱਸਦੇ ਸਿੱਖ ਚੜ੍ਹਦੀ ਕਲਾ ਵਿਚ ਹਨ ਅਤੇ ਸਿੱਖੀ ਤੇ ਗੁਰੂ ਘਰ ਨਾਲ ਜੁੜੇ ਹਨ।ਉਨ੍ਹਾਂ ਕਿਹਾ ਕਿ ਸ਼ਿਲਾਂਗ ਦੀ ਇਸ ਧਰਤੀ ਉੱਤੇ ਸਿੱਖ ਸਦੀਆਂ ਤੋਂ ਵੱਸ ਰਹੇ ਹਨ। ਸਿੱਖਾਂ ਦੀ ਇਥੇ ਵੱਸੋਂ ਵਿਚ ਪੰਜਾਬੀ ਲੇਨ ਸਭ ਤੋਂ ਪੁਰਾਣਾ ਇਲਾਕਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਤੇ ਪੰਜਾਬੀਆਂ ਨੇ ਜਿਥੇ ਆਪਣੇ ਮਿਹਨਤ ਤੇ ਲਿਆਕਤ ਨਾਲ ਇਥੇ ਨਾਮਣਾ ਖੱਟਿਆ ਹੈ, ਉਥੇ ਹੀ ਮੇਘਾਲਿਆ ਦੀ ਤਰੱਕੀ ਤੇ ਸਮਾਜ ਸੇਵਾ ਵਿਚ ਵੀ ਵੱਡਾ ਯੋਗਦਾਨ ਪਾਇਆ ਹੈ।

ਜਥੇਦਾਰ ਗੜਗੱਜ ਨੇ ਕਿਹਾ ਕਿ ਸ਼ਿਲਾਂਗ ਦਾ ਸਭ ਤੋਂ ਪੁਰਾਣਾ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਿੱਖਾਂ ਦੀ ਗੁਰੂ ਪ੍ਰਤੀ ਸ਼ਰਧਾ ਤੇ ਸਮਰਪਣ ਭਾਵਨਾ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਲੇਨ ਇਲਾਕਾ ਜੱਦੀ ਪੁਸ਼ਤੀ ਸਿੱਖਾਂ ਦਾ ਹੈ ਅਤੇ ਸਿੱਖਾਂ ਦਾ ਹੀ ਰਹੇਗਾ ਕਿਉਂਕਿ ਇਥੇ ਰਹਿੰਦੇ ਸਿੱਖ ਵੀ ਮੇਘਾਲਿਆ ਤੇ ਸ਼ਿਲੌਂਗ ਦੇ ਵਾਸੀ ਹਨ।

ਪਿਛਲੀ ਖ਼ਬਰ ਆਈ.ਪੀ.ਐਲ. ਨਿਲਾਮੀ - ਆਸਟ੍ਰੇਲੀਆ ਦਾ ਕੈਮਰਨ ਗ੍ਰੀਨ 25.20 ਕਰੋੜ ਰੁਪਏ ਵਿਚ ਵਿਕਿਆ ਅਗਲੀ ਖ਼ਬਰ ਗੋਆ ਅਗਨੀਕਾਂਡ: ਦਿੱਲੀ ਲਿਆਂਦੇ ਗਏ ਲੂਥਰਾ ਭਰਾ