28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਪਾਤੜਾਂ ਇਲਾਕੇ ਦੀ ਬਲਾਕ ਸੰਮਤੀ ਦੀ ਇਕ ਸੀਟ 'ਤੇ ਆਮ ਆਦਮੀ ਪਾਰਟੀ ਜੇਤੂ

ਪਾਤੜਾਂ (ਪਟਿਆਲਾ), 17 ਦਸੰਬਰ (ਜਗਦੀਸ਼ ਸਿੰਘ ਕੰਬੋਜ) - 14 ਦਸੰਬਰ ਨੂੰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਪਈਆਂ ਵੋਟਾਂ ਦੀ ਗਿਣਤੀ ਪਾਤੜਾਂ ਇਲਾਕੇ ਦੇ ਕਿਰਤੀ ਕਾਲਜ ਨਿਆਲ ਵਿਖੇ ਕੀਤੀ ਜਾ...

ਅਜੀਤ ਡੈਸਕ 17-12-2025

 ਪਾਤੜਾਂ (ਪਟਿਆਲਾ), 17 ਦਸੰਬਰ (ਜਗਦੀਸ਼ ਸਿੰਘ ਕੰਬੋਜ) - 14 ਦਸੰਬਰ ਨੂੰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਪਈਆਂ ਵੋਟਾਂ ਦੀ ਗਿਣਤੀ ਪਾਤੜਾਂ ਇਲਾਕੇ ਦੇ ਕਿਰਤੀ ਕਾਲਜ ਨਿਆਲ ਵਿਖੇ ਕੀਤੀ ਜਾ ਰਹੀ ਹੈ।
ਵੋਟਾਂ ਦੀ ਪਹਿਲੀ ਗਿਣਤੀ ਦੇ ਪਹਿਲੇ ਗੇੜ ਵਿਚ ਬਲਾਕ ਸੰਮਤੀ ਕੁਲਾਰਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਵਿੰਦਰ ਕੌਰ ਜੇਤੂ ਰਹੇ ਹਨ । ਇਸ ਜਿੱਤ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੇ ਦਾਅਵਾ ਕੀਤਾ ਹੈ ਕਿ ਸਾਰੀਆਂ ਸੀਟਾਂ ਉੱਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤ ਦਰਜ ਕਰਨਗੇ ਅਤੇ ਲੋਕਾਂ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕੀਤੇ ਕੰਮਾਂ 'ਤੇ ਮੋਹਰ ਲਾਈ ਜਾ ਰਹੀ ਹੈ।

ਪਿਛਲੀ ਖ਼ਬਰ ਹਲਕਾ ਅਟਾਰੀ ਦੇ ਮੋਦੇ, ਜੇਠੂਵਾਲ, ਮੁਹਾਵਾ ਜੋਨਾਂ ਤੋਂ ਅਕਾਲੀ ਦਲ ਦੇ ਉਮੀਦਵਾਰ ਜੇਤੂ ਅਗਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਬਲਾਕ ਸੰਮਤੀ ਵਿਚ ਪਹਿਲਾ ਨਤੀਜਾ ਕਾਂਗਰਸ ਦੇ ਹੱਕ ’ਚ