15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਪਟਿਆਲਾ ਹਾਊਸ ਕੋਰਟ ਨੇ ਭਾਰਤ ਵਿਰੁੱਧ ਅੱਤਵਾਦੀ ਸਾਜਿਸ਼ ਰਚਣ ਦੇ ਮਾਮਲੇ ’ਚ ਦੋ ਨੂੰ ਠਹਿਰਾਇਆ ਦੋਸ਼ੀ

ਨਵੀਂ ਦਿੱਲੀ, 18 ਦਸੰਬਰ- ਵਿਸ਼ੇਸ਼ ਐਨ.ਆਈ.ਏ. ਅਦਾਲਤ ਪਟਿਆਲਾ ਹਾਊਸ ਕੋਰਟ ਨੇ ਐਨ.ਆਈ.ਏ. ਦੁਆਰਾ ਭਾਰਤ ਵਿਚ ਅੱਤਵਾਦੀ ਕਾਰਵਾਈਆਂ ਕਰਨ ਦੀ ਸਾਜ਼ਿਸ਼ ਰਚਣ ਦੇ ਮਾਮਲੇ ਵਿਚ ਦੋ ਮੁਲਜ਼ਮਾਂ....

ਅਜੀਤ ਡੈਸਕ 18-12-2025

ਨਵੀਂ ਦਿੱਲੀ, 18 ਦਸੰਬਰ- ਵਿਸ਼ੇਸ਼ ਐਨ.ਆਈ.ਏ. ਅਦਾਲਤ ਪਟਿਆਲਾ ਹਾਊਸ ਕੋਰਟ ਨੇ ਐਨ.ਆਈ.ਏ. ਦੁਆਰਾ ਭਾਰਤ ਵਿਚ ਅੱਤਵਾਦੀ ਕਾਰਵਾਈਆਂ ਕਰਨ ਦੀ ਸਾਜ਼ਿਸ਼ ਰਚਣ ਦੇ ਮਾਮਲੇ ਵਿਚ ਦੋ ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ ਹੈ। ਅਦਾਲਤ ਨੇ ਜ਼ਹੂਰ ਅਹਿਮਦ ਪੀਰ ਅਤੇ ਨਜ਼ੀਰ ਅਹਿਮਦ ਪੀਰ ਨੂੰ ਯੂ.ਏ.ਪੀ.ਏ. ਦੀ ਧਾਰਾ 18, 19 ਅਤੇ 39 ਦੇ ਤਹਿਤ ਦੋਸ਼ੀ ਠਹਿਰਾਇਆ।

ਇਹ ਦੋਸ਼ ਲਗਾਇਆ ਗਿਆ ਸੀ ਕਿ ਇਹ ਦੋਵੇਂ ਇਕ ਸਾਜ਼ਿਸ਼ ਵਿਚ ਸ਼ਾਮਿਲ ਸਨ, ਅੱਤਵਾਦੀ ਬਹਾਦੁਰ ਅਲੀ ਨੂੰ ਪਨਾਹ ਦਿੰਦੇ ਸਨ ਅਤੇ ਸਹਾਇਤਾ ਪ੍ਰਦਾਨ ਕਰਦੇ ਸਨ, ਜਿਸ ਨੇ ਹਿਜ਼ਬੁਲ ਕਮਾਂਡਰ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਕਸ਼ਮੀਰ ਵਿਚ ਅੰਦੋਲਨ ਨੂੰ ਹਵਾ ਦੇਣ ਲਈ ਪਾਕਿਸਤਾਨ ਤੋਂ ਭਾਰਤ ਵਿਚ ਘੁਸਪੈਠ ਕੀਤੀ ਸੀ। ਅਦਾਲਤ ਨੇ ਹੁਣ ਸਜ਼ਾ ਸੁਣਾਉਣ ਲਈ ਮਾਮਲੇ ਨੂੰ 8 ਜਨਵਰੀ ਨੂੰ ਬਹਿਸ ਲਈ ਸੂਚੀਬੱਧ ਕੀਤਾ ਹੈ।

ਪਿਛਲੀ ਖ਼ਬਰ ਭਾਕਿਯੂ ਕ੍ਰਾਂਤੀਕਾਰੀ ਪੰਜਾਬ ਵਲੋਂ ਡੀ.ਸੀ ਦਫ਼ਤਰ ਅੱਗੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਹਾਈ ਕੋਰਟ ਦੇ ਵਕੀਲਾਂ ਨੇ ਵਾਪਿਸ ਲਈ ਹੜਤਾਲ