15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਪਟਵਾਰੀ ਰਿਸ਼ਵਤ ਲੈਂਦੇ ਵਿਜੀਲੈਂਸ ਟੀਮ ਵਲੋਂ ਰੰਗੇ ਹੱਥੀਂ ਕਾਬੂ

ਦਸੂਹਾ, 19 ਦਸੰਬਰ (ਕੌਸ਼ਲ)- ਤਹਿਸੀਲ ਦਸੂਹਾ ਵਿਖੇ ਇਕ ਪਟਵਾਰੀ ਰਾਮ ਸਿੰਘ ਨਿਵਾਸੀ ਵਰਿੰਗਲੀ ਬਡਲਾ ਨੂੰ ਵਿਜੀਲੈਂਸ ਵਲੋਂ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਵਿਜੀਲੈਂਸ...

ਅਜੀਤ ਡੈਸਕ 19-12-2025

ਦਸੂਹਾ, 19 ਦਸੰਬਰ (ਕੌਸ਼ਲ)- ਤਹਿਸੀਲ ਦਸੂਹਾ ਵਿਖੇ ਇਕ ਪਟਵਾਰੀ ਰਾਮ ਸਿੰਘ ਨਿਵਾਸੀ ਵਰਿੰਗਲੀ ਬਡਲਾ ਨੂੰ ਵਿਜੀਲੈਂਸ ਵਲੋਂ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਵਿਜੀਲੈਂਸ ਹੁਸ਼ਿਆਰਪੁਰ ਦੇ ਡੀ.ਐੱਸ.ਪੀ. ਮਨਦੀਪ ਸਿੰਘ ਦੁਆਰਾ ਆਪਣੀ ਟੀਮ ਸਮੇਤ ਉਸ ਨੂੰ 8000 ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ ਗਿਆ।
ਜਾਣਕਾਰੀ  ਅਨੁਸਾਰ ਇਕ ਵਿਅਕਤੀ ਰੋਹਿਤ ਪੁੱਤਰ ਗੁਰਦਿਆਲ ਸਿੰਘ ਨਿਵਾਸੀ ਭਵਾਨੀ ਨਗਰ ਹੁਸ਼ਿਆਰਪੁਰ, ਜਿਸ ਦੀ ਵਿਰਾਸਤੀ ਜ਼ਮੀਨ ਬਡਲਾ ਵਿਖੇ ਸੀ। ਉਸ ਦਾ ਵਿਰਾਸਤੀ ਇੰਤਕਾਲ ਕਰਨ ਲਈ ਇਸ ਪਟਵਾਰੀ ਨੇ ਉਸ ਤੋਂ ਰਿਸ਼ਵਤ ਮੰਗੀ ਸੀ। ਇਸ ਤੇ ਕਾਰਵਾਈ ਕਰਦਿਆਂ ਪਟਵਾਰੀ ਰਾਮ ਸਿੰਘ ਨੂੰ ਵਿਜੀਲੈਂਸ ਟੀਮ ਨੇ ਗ੍ਰਿਫਤਾਰ ਕਰ ਲਿਆ।

ਪਿਛਲੀ ਖ਼ਬਰ ਕਪੂਰਥਲਾ ਕਰਤਾਰਪੁਰ ਸੜਕ ’ਤੇ ਮਿਲਟਰੀ ਕੰਟੀਨ ਨੇੜੇ ਧੁੰਦ ਕਾਰਨ ਪਰਾਲੀ ਨਾਲ ਲੱਦੀ ਟਰਾਲੀ ਪਲਟੀ ਅਗਲੀ ਖ਼ਬਰ ਮੁੱਖ ਮੰਤਰੀ ਪੰਜਾਬ ਨੇ ਸੱਦਿਆ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ