15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਸੰਘਣੀ ਧੁੰਦ ਤੇ ਮੌਸਮ ਖਰਾਬ ਕਾਰਨ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਡਾਣਾਂ ਪ੍ਰਭਾਵਿਤ

ਰਾਜਾਸਾਂਸੀ, 29 ਦਸੰਬਰ (ਹਰਦੀਪ ਸਿੰਘ ਖੀਵਾ)- ਅੱਜ ਮੁੜ ਸੰਘਣੀ ਧੁੰਦ ਤੇ ਮੌਸਮ ਖ਼ਰਾਬ ਹੋਣ ਕਾਰਨ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਅੰਤਰਰਾਸ਼ਟਰੀ ਤੇ...

ਅਜੀਤ ਡੈਸਕ 29-12-2025

ਰਾਜਾਸਾਂਸੀ, 29 ਦਸੰਬਰ (ਹਰਦੀਪ ਸਿੰਘ ਖੀਵਾ)- ਅੱਜ ਮੁੜ ਸੰਘਣੀ ਧੁੰਦ ਤੇ ਮੌਸਮ ਖ਼ਰਾਬ ਹੋਣ ਕਾਰਨ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਅੰਤਰਰਾਸ਼ਟਰੀ ਤੇ ਘਰੇਲੂ ਉਡਾਣਾਂ ਪ੍ਰਭਾਵਿਤ ਹੋਈਆਂ, ਜਿਸ ਦੇ ਚਲਦਿਆਂ ਇਕ ਦੁਬਈ ਤੋਂ ਦੇਰ ਰਾਤ 1 ਵਜੇ ਪੁੱਜਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਅੰਤਰਰਾਸ਼ਟਰੀ ਉਡਾਣ ਰੱਦ ਹੋ ਗਈ। ਬਾਕੀ ਪੁੱਜਣ ਵਾਲੀਆਂ ਕੁਝ ਕੁ ਉਡਾਣਾਂ ਦੇਰੀ ਵਿਚ ਹਨ।

ਇਸ ਤੋਂ ਇਲਾਵਾ ਅੰਮਿ੍ਤਸਰ ਹਵਾਈ ਅੱਡੇ ਤੋਂ ਤੜਕੇ ਤੇ ਸਵੇਰ ਸਮੇਂ ਤੋਂ ਰਵਾਨਾ ਹੋਣ ਵਾਲੀਆਂ ਉਡਾਣਾਂ ’ਚ ਦੋਹਾ ਦੀ ਕਤਰ ਏਅਰਵੇਜ਼, ਸ਼ਾਰਜਾਹ ਦੀ ਏਅਰ ਇੰਡੀਆ ਐਕਸਪ੍ਰੈਸ, ਦੁਬਈ ਦੀ ਸਪਾਈਸ ਜੈੱਟ ਤੇ ਦਿੱਲੀ ਮੁੰਬਈ, ਹੈਦਰਾਬਾਦ ਆਦਿ ਸਾਰੀਆਂ ਉਡਾਣਾਂ ਦੇਰੀ ਵਿਚ ਹਨ ਤੇ ਹੁਣ ਤੱਕ ਉਡਾਣ ਨਹੀਂ ਭਰ ਸਕੀਆਂ। ਇਨ੍ਹਾਂ ਉਡਾਣਾਂ ਵਿਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪਿਛਲੀ ਖ਼ਬਰ ਰਾਮਾ ਮੰਡੀ ਵਿਚ ਬਾਜ਼ੀਗਰ ਸੈੱਲ ਦੇ ਪ੍ਰਧਾਨ ਦੇ ਪੁੱਤਰ ਦਾ ਸਾਥੀਆਂ ਵਲੋਂ ਕਤਲ ਅਗਲੀ ਖ਼ਬਰ ਆਂਧਰਾ ਪ੍ਰਦੇਸ਼: ਰੇਲਗੱਡੀ ਦੇ ਦੋ ਡੱਬਿਆਂ ਵਿਚ ਲੱਗੀ ਅੱਗ, ਇਕ ਦੀ ਮੌਤ