27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-01-2026

ਲੁਧਿਆਣਾ ਵਿਚ ਨੌਜਵਾਨ ਦਾ ਕਤਲ, ਸਰੀਰ ਦੇ ਕੀਤੇ ਕਈ ਟੁਕੜੇ

ਲੁਧਿਆਣਾ, 8 ਜਨਵਰੀ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਜਲੰਧਰ ਬਾਈਪਾਸ ਸਥਿਤ ਇਕ ਸਕੂਲ ਨੇੜੇ ਪੁਲਿਸ ਨੇ ਅੱਜ ਇਕ ਨੌਜਵਾਨ ਦੀ ਕਤਲ ਕੀਤੀ ਲਾਸ਼ ਬਰਾਮਦ ਕੀਤੀ ਹੈ। ਮ੍ਰਿਤਕ ਦੀ ਸ਼ਨਾਖਤ ਦਵਿੰਦਰ...

ਅਜੀਤ ਡੈਸਕ 08-01-2026

ਲੁਧਿਆਣਾ, 8 ਜਨਵਰੀ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਜਲੰਧਰ ਬਾਈਪਾਸ ਸਥਿਤ ਇਕ ਸਕੂਲ ਨੇੜੇ ਪੁਲਿਸ ਨੇ ਅੱਜ ਇਕ ਨੌਜਵਾਨ ਦੀ ਕਤਲ ਕੀਤੀ ਲਾਸ਼ ਬਰਾਮਦ ਕੀਤੀ ਹੈ। ਮ੍ਰਿਤਕ ਦੀ ਸ਼ਨਾਖਤ ਦਵਿੰਦਰ ਵਜੋਂ ਕੀਤੀ ਗਈ ਹੈ। ਉਸਦੀ ਉਮਰ 30 ਸਾਲ ਦੇ ਕਰੀਬ ਸੀ। ਦਵਿੰਦਰ ਅਜੇ ਦੋ ਦਿਨ ਪਹਿਲਾਂ ਹੀ ਮੁੰਬਈ ਤੋਂ ਆਇਆ ਸੀ ਅਤੇ ਕੁਝ ਦੇਰ ਘਰ ਰੁਕਣ ਤੋਂ ਬਾਅਦ ਆਪਣੇ ਦੋਸਤ ਨੂੰ ਮਿਲਣ ਦਾ ਕਹਿ ਕੇ ਘਰੋਂ ਚਲਾ ਗਿਆ ਪਰ ਵਾਪਸ ਨਹੀਂ ਆਇਆ। ਅੱਜ ਸਵੇਰੇ ਕੁਝ ਲੋਕਾਂ ਨੇ ਉਸ ਦੀ ਲਾਸ਼ ਪਈ ਦੇਖੀ ਤਾਂ ਪੁਲਿਸ ਨੂੰ ਸੂਚਿਤ ਕੀਤਾ। ਮ੍ਰਿਤਕ ਦੇ ਸਰੀਰ ਦੇ ਟੁਕੜੇ ਕੀਤੇ ਹੋਏ ਸਨ। ਅੱਧੇ ਟੁਕੜੇ ਡਰਮ ਵਿਚ ਸਨ ਜਦ ਕਿ ਅੱਧੇ ਟੁਕੜੇ ਸੜਕ ’ਤੇ ਹੀ ਪਏ ਸਨ। ਉਸਦਾ ਸਰੀਰ ਵੀ ਅੱਧਾ ਸੜਿਆ ਹੋਇਆ ਸੀ। ਪੁਲਿਸ ਵਲੋਂ ਹਾਲ ਦੀ ਘੜੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਦੋਸਤ ’ਤੇ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ

ਪਿਛਲੀ ਖ਼ਬਰ ਐਡਵੋਕੇਟ ਤਰਲੋਕ ਸਿੰਘ ਭੰਗੂ ਖ਼ਿਲਾਫ਼ ਪੁਲਿਸ ਪਰਚਾ ਦਰਜ ਕਰਨ ਦੇ ਵਿਰੋਧ ’ਚ ਅਦਾਲਤੀ ਕੰਮਕਾਜ ਠੱਪ ਅਗਲੀ ਖ਼ਬਰ ਸ਼ਹਿਰ ਵਿਚ ਸੈਲੂਨ ਚਲਾਉਂਦੇ ਨੌਜਵਾਨ ਨੇ ਪਰਿਵਾਰ ਨੂੰ ਗੋਲੀਆਂ ਮਾਰ ਕੇ ਕੀਤੀ ਖੁਦਕੁਸ਼ੀ