27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-01-2026

ਮੁਹਾਲੀ ਜ਼ਿਲ੍ਹਾ ਅਦਾਲਤੀ ਕੰਪਲੈਕਸ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਨੇ ਸੰਭਾਲਿਆ ਮੋਰਚਾ

ਐੱਸ. ਏ. ਐੱਸ. ਨਗਰ, 8 ਜਨਵਰੀ (ਕਪਿਲ ਵਧਵਾ)- ਮੁਹਾਲੀ ਜ਼ਿਲ੍ਹਾ ਅਦਾਲਤੀ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਈਮੇਲ ਰਾਹੀਂ ਪ੍ਰਾਪਤ ਹੋਈ ਹੈ। ਇਸ ਦੀ ਸੂਚਨਾ ਮਿਲਦੇ ਹੀ ਕੰਪਲੈਕਸ ਵਿਖੇ ਮੌਜੂਦ...

ਅਜੀਤ ਡੈਸਕ 08-01-2026

ਐੱਸ. ਏ. ਐੱਸ. ਨਗਰ, 8 ਜਨਵਰੀ (ਕਪਿਲ ਵਧਵਾ)- ਮੁਹਾਲੀ ਜ਼ਿਲ੍ਹਾ ਅਦਾਲਤੀ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਈਮੇਲ ਰਾਹੀਂ ਪ੍ਰਾਪਤ ਹੋਈ ਹੈ। ਇਸ ਦੀ ਸੂਚਨਾ ਮਿਲਦੇ ਹੀ ਕੰਪਲੈਕਸ ਵਿਖੇ ਮੌਜੂਦ ਜੱਜਾਂ, ਵਕੀਲਾਂ, ਕੋਰਟ ਸਟਾਫ਼ ਅਤੇ ਲੋਕਾਂ ਨੂੰ ਓਥੋਂ ਤੁਰੰਤ ਬਾਹਰ ਕੱਢਿਆ ਗਿਆ। ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਮੋਰਚਾ ਸੰਭਾਲਿਆ। ਮੌਕੇ ਤੇ ਪੁੱਜੇ ਬੰਬ ਸਕੂਐਡ ਨੇ ਕੋਰਟ ਪਰਸਿਰ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ।

ਫਿਲਹਾਲ ਪੁਲਿਸ ਅਧਿਕਾਰੀਆਂ ਵਲੋਂ ਅਦਾਲਤੀ ਕੰਪਲੈਕਸ ਦੀ ਤਲਾਸ਼ੀ ਲਈ ਜਾ ਰਹੀਂ ਹੈ। ਸੂਤਰਾਂ ਅਨੁਸਾਰ ਅੱਜ ਦੁਪਹਿਰ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੇ ਈਮੇਲ ਐਡਰੈੱਸ ਉਤੇ ਅਦਾਲਤ ਨੂੰ ਵਿਸਫੋਟਕ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ, ਜਿਸ ਤੋਂ ਬਾਅਦ ਪੁਲਿਸ ਹਰਕਤ ਵਿਚ ਆਈ।

ਪਿਛਲੀ ਖ਼ਬਰ ਮੁੱਖ ਮਾਰਗ ਤੇ ਸਹਿਜੜਾ ਬੱਸ ਸਟੈਂਡ ’ਤੇ ਚੋਰ ਗਰੋਹ ਵਲੋਂ ਦੋ ਇਲੈਕਟ੍ਰਿਕ ਵਰਕਸ਼ਾਪਾਂ ’ਚੋਂ ਡੇਢ ਲੱਖ ਦਾ ਸਾਮਾਨ ਚੋਰੀ ਅਗਲੀ ਖ਼ਬਰ ਮੁੱਖ ਮੰਤਰੀ ਵਲੋਂ ਗੁਰੂ ਘਰਾਂ ਦੀਆਂ ਗੋਲਕਾਂ ਬਾਰੇ ਦਿੱਤੇ ਬਿਆਨ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੀ - ਭਾਈ ਛਾਜਲਾ