27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-01-2026

ਦੋ ਬੱਚਿਆਂ ਨੂੰ ਆਵਾਰਾ ਕੁੱਤਿਆਂ ਨੇ ਕੀਤਾ ਬੁਰੀ ਤਰ੍ਹਾਂ ਜਖ਼ਮੀ

ਕਪੂਰਥਲਾ, 8 ਜਨਵਰੀ (ਅਮਨਜੋਤ ਸਿੰਘ ਵਾਲੀਆ)-ਪਿੰਡ ਅਡਣਾਂਵਾਲੀ ਵਿਖੇ ਦੋ ਬੱਚਿਆਂ ਨੂੰ ਆਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਨਾਲ ਵੱਢ ਲਿਆ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ...

ਅਜੀਤ ਡੈਸਕ 08-01-2026

ਕਪੂਰਥਲਾ, 8 ਜਨਵਰੀ (ਅਮਨਜੋਤ ਸਿੰਘ ਵਾਲੀਆ)-ਪਿੰਡ ਅਡਣਾਂਵਾਲੀ ਵਿਖੇ ਦੋ ਬੱਚਿਆਂ ਨੂੰ ਆਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਨਾਲ ਵੱਢ ਲਿਆ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਤਿੰਨ ਸਾਲਾ ਲੜਕੀ ਪਰੀ ਪੁਤਰੀ ਸੂਰਜ ਮਾਥੋ ਜੋ ਕਿ ਘਰ ਵਿਚ ਖੇਡ ਰਹੀ ਸੀ ਤਾਂ ਉਸ ਨੂੰ ਆਵਾਰਾ ਕੁੱਤੇ ਨੇ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ।

ਲੜਕੀ ਦੀਆਂ ਚੀਕਾਂ ਸੁਣ ਕੇ ਉਨ੍ਹਾਂ ਦਾ ਭਤੀਜਾ ਗੋਲੂ ਪੁੱਤਰ ਸੰਤੋਸ਼ ਕੁਮਾਰ ਉਸ ਨੂੰ ਛੁਡਾਉਣ ਲਈ ਆਇਆ ਤਾਂ ਕੁੱਤੇ ਨੇ ਉਸ 'ਤੇ ਵੀ ਹਮਲਾ ਕਰਕੇ ਉਸ ਨੂੰ ਵੀ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਕਰ ਦਿੱਤਾ, ਜਿਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ, ਜਿੱਥੇ ਦੋਵਾਂ ਬੱਚਿਆਂ ਦਾ ਇਲਾਜ ਡਿਊਟੀ ਡਾਕਟਰ ਵਿਜੇ ਕੁਮਾਰ ਵਲੋਂ ਕੀਤਾ ਜਾ ਰਿਹਾ ਹੈ |

ਪਿਛਲੀ ਖ਼ਬਰ ਕਾਂਗਰਸ ਨੂੰ ਗਾਂਧੀ ਦਾ ਬਸ ਨਾਮ ਚਾਹੀਦਾ, ਉਸਦੇ ਸਿਧਾਂਤਾਂ ਨਾਲ ਕੋਈ ਲੈਣਾ-ਦੇਣਾ ਨਹੀਂ : ਅਨੁਰਾਗ ਠਾਕੁਰ ਅਗਲੀ ਖ਼ਬਰ ਪੰਜਾਬ ਕੈਬਨਿਟ ਵਿਚ ਵੱਡਾ ਫੇਰਬਦਲ, ਮੰਤਰੀਆਂ ਦੇ ਵਿਭਾਗ ਬਦਲੇ