26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-01-2026

ਕਿਸਾਨਾਂ ਨੇ ਟੋਲ ਪਲਾਜ਼ਾ ਨਿੱਜਰਪੁਰਾ ਦੋ ਘੰਟੇ ਲਈ ਫਰੀ ਕੀਤਾ

ਜੰਡਿਆਲਾ ਗੁਰੂ 12 ਜਨਵਰੀ (ਪ੍ਰਮਿੰਦਰ ਸਿੰਘ ਜੋਸਨ )-ਕੌਮੀ ਇਨਸਾਫ ਮੋਰਚੇ ਵਲੋਂ ਪੰਜਾਬ ਭਰ 'ਚ ਟੋਲ ਪਲਾਜ਼ੇ ਫਰੀ ਕਰਨ ਦੇ ਦਿੱਤੇ ਸੱਦੇ ਉਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ...

ਅਜੀਤ ਡੈਸਕ 12-01-2026

ਜੰਡਿਆਲਾ ਗੁਰੂ 12 ਜਨਵਰੀ (ਪ੍ਰਮਿੰਦਰ ਸਿੰਘ ਜੋਸਨ )-ਕੌਮੀ ਇਨਸਾਫ ਮੋਰਚੇ ਵਲੋਂ ਪੰਜਾਬ ਭਰ 'ਚ ਟੋਲ ਪਲਾਜ਼ੇ ਫਰੀ ਕਰਨ ਦੇ ਦਿੱਤੇ ਸੱਦੇ ਉਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੂੰ ਆਈ ਕਾਲ 'ਤੇ ਹਮਾਇਤ ਕਰਦਿਆਂ ਕਿਸਾਨਾਂ ਨੇ ਟੋਲ ਪਲਾਜ਼ਾ ਨਿਜੱਰਪੁਰਾ ਉਤੇ ਧਰਨਾ ਦਿੱਤਾ ਅਤੇ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਵੱਖ-ਵੱਖ ਜੇਲਾਂ ਵਿੱਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕੀਤੇ ਜਾਣ ਦੀ ਪੁਰਜ਼ੋਰ ਮੰਗ ਕੀਤੀ । ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਵਿੱਚ ਪੱਤਰਕਾਰਾਂ, ਸਮਾਜਿਕ ਵਰਕਰਾਂ, ਬੁੱਧੀਜੀਵੀਆਂ, ਵਕੀਲ ਜੋ ਸਰਕਾਰ ਨੂੰ ਸਵਾਲ ਕਰਦੇ ਅਤੇ ਸਰਕਾਰ ਦੇ ਖਿਲਾਫ ਅਵਾਜ਼ ਚੁੱਕਦੇ ਹਨ ਉਹਨਾਂ ਨੂੰ ਨਾਜਾਇਜ਼ ਜੇਲਾਂ ਵਿੱਚ ਬੰਦ ਕਰਕੇ ਰੱਖਿਆ ਹੋਇਆ ਹੈ, ਜਿਨ੍ਹਾਂ ਨੂੰ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਹੈ।

 

ਪਿਛਲੀ ਖ਼ਬਰ ਜਲੰਧਰ ‘ਚ ਸੀਐਮ ਦੀ ਲੋਕ ਮਿਲਣੀ, ਕਿਹਾ- ਪੰਜਾਬ ਦੇ ਵਿਕਾਸ ਨੂੰ ਤੇਜ਼ ਕਰਨ ਲਈ ਪ੍ਰੇਰਕ ਦਾ ਕੰਮ ਕਰਨਗੀਆਂ ਲੋਕ ਮਿਲਣੀਆਂ ਅਗਲੀ ਖ਼ਬਰ ਕਾਂਗਰਸ ਮੁਖੀ ਖੜਗੇ ਨੇ ਮਨਰੇਗਾ ਰੱਦ ਕਰਨ ਦੀ ਕੀਤੀ ਨਿੰਦਾ