24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-01-2026

ਆਸਟ੍ਰੇਲੀਆ ਮਹਿਲਾ ਕ੍ਰਿਕਟ ਦੀ ਕਪਤਾਨ ਐਲਿਸਾ ਹੀਲੀ ਵਲੋਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ

ਕੈਨਬਰਾ, 13 ਜਨਵਰੀ- ਆਸਟ੍ਰੇਲੀਆ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਅਤੇ ਦਿੱਗਜ਼ ਵਿਕਟਕੀਪਰ ਤੇ ਬੱਲੇਬਾਜ਼ ਐਲਿਸਾ ਹੀਲੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ....

ਅਜੀਤ ਡੈਸਕ 13-01-2026

ਕੈਨਬਰਾ, 13 ਜਨਵਰੀ- ਆਸਟ੍ਰੇਲੀਆ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਅਤੇ ਦਿੱਗਜ਼ ਵਿਕਟਕੀਪਰ ਤੇ ਬੱਲੇਬਾਜ਼ ਐਲਿਸਾ ਹੀਲੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਹ ਫਰਵਰੀ-ਮਾਰਚ 2026 ਵਿਚ ਭਾਰਤ ਵਿਰੁੱਧ ਘਰੇਲੂ ਮਲਟੀ-ਫਾਰਮੈਟ ਸੀਰੀਜ਼ ਤੋਂ ਬਾਅਦ ਆਪਣੇ ਕਰੀਅਰ ਦਾ ਅੰਤ ਕਰੇਗੀ। ਪਰਥ ਵਿਚ ਖੇਡਿਆ ਜਾਣ ਵਾਲਾ ਡੇ-ਨਾਈਟ ਟੈਸਟ ਉਸ ਦਾ ਆਖਰੀ ਅੰਤਰਰਾਸ਼ਟਰੀ ਮੈਚ ਹੋਵੇਗਾ।

ਐਲਿਸਾ ਹੀਲੀ ਭਾਰਤ ਵਿਰੁੱਧ ਪ੍ਰਸਤਾਵਿਤ ਟੀ-20 ਅੰਤਰਰਾਸ਼ਟਰੀ ਮੈਚਾਂ ਵਿਚ ਹਿੱਸਾ ਨਹੀਂ ਲਵੇਗੀ। ਉਸ ਨੇ ਇਹ ਫੈਸਲਾ ਸਾਲ ਦੇ ਅੰਤ ਵਿਚ ਹੋਣ ਵਾਲੇ ਮਹਿਲਾ ਟੀ-20 ਵਿਸ਼ਵ ਕੱਪ ਨੂੰ ਧਿਆਨ ਵਿਚ ਰੱਖਦੇ ਹੋਏ ਲਿਆ ਹੈ, ਤਾਂ ਜੋ ਟੀਮ ਨਵੀਆਂ ਖਿਡਾਰਨਾਂ ਨਾਲ ਤਿਆਰੀਆਂ ਸ਼ੁਰੂ ਕਰ ਸਕੇ। ਹੀਲੀ ਭਾਰਤ ਵਿਰੁੱਧ ਇਕ ਰੋਜ਼ਾ ਮੈਚ ਖੇਡੇਗੀ ਅਤੇ ਫਿਰ 6-9 ਮਾਰਚ, 2026 ਤੱਕ ਪਰਥ ਵਿਚ ਹੋਣ ਵਾਲੇ ਡੇ-ਨਾਈਟ ਟੈਸਟ ਵਿਚ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਖੇਡੇਗੀ। ਇਹ ਉਸ ਦੇ ਕਰੀਅਰ ਦਾ 11ਵਾਂ ਟੈਸਟ ਮੈਚ ਹੋਵੇਗਾ।

ਪਿਛਲੀ ਖ਼ਬਰ ਪੁਣੇ ਤੋਂ ਬੈਂਗਲੁਰੂ ਜਾਣ ਵਾਲੀ ਅਕਾਸਾ ਏਅਰ ਦੀ ਉਡਾਣ ’ਚ ਆਈ ਤਕਨੀਕੀ ਖ਼ਰਾਬੀ ਅਗਲੀ ਖ਼ਬਰ ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਹਸਪਤਾਲ ’ਚ ਭਰਤੀ